ਅੰਕਿਤਾ ਲੋਖੰਡੇ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ, ਲਾਲ ਰੰਗ ਦੇ ਸ਼ਰਾਰੇ ਸੂਟ ‘ਚ ਦਿਲਕਸ਼ ਨਜ਼ਰ ਆਈ ਅਦਾਕਾਰਾ

Written by  Lajwinder kaur   |  December 14th 2021 10:56 AM  |  Updated: December 14th 2021 10:56 AM

ਅੰਕਿਤਾ ਲੋਖੰਡੇ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ, ਲਾਲ ਰੰਗ ਦੇ ਸ਼ਰਾਰੇ ਸੂਟ ‘ਚ ਦਿਲਕਸ਼ ਨਜ਼ਰ ਆਈ ਅਦਾਕਾਰਾ

ਵੈਡਿੰਗ ਸੀਜ਼ਨ ਚੱਲ ਰਿਹਾ ਹੈ, ਜਿਸ ਕਰਕੇ ਟੀਵੀ ਜਗਤ ਤੋਂ ਲੈ ਕੇ ਬਾਲੀਵੁੱਡ ਜਗਤ ਦੇ ਕਈ ਨਾਮੀ ਕਲਾਕਾਰ ਵਿਆਹ ਕਰਵਾ ਰਹੇ ਨੇ। ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਤੋਂ ਬਾਅਦ ਹੁਣ ਟੀਵੀ ਜਗਤ ਦੀ ਅਦਾਕਾਰਾ ਅੰਕਿਤਾ ਲੋਖੰਡੇ (Ankita Lokhande) ਅਤੇ ਵਿੱਕੀ ਜੈਨ (Vicky Jain) ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਦੋਵਾਂ ਦੇ ਵਿਆਹ ਤੋਂ ਪਹਿਲਾਂ ਦੀ ਰੀਤੀ-ਰਿਵਾਜ਼ ਸ਼ੁਰੂ ਹੋ ਚੁੱਕੇ ਨੇ। ਜੀ ਹਾਂ ਦੋਵਾਂ ਦੀ ਮਹਿੰਦੀ ਸੈਰੇਮਨੀ ਤੋਂ ਬਾਅਦ ਹੁਣ ਦੋਵਾਂ ਦੀਆਂ ਹਲਦੀ ਦੀ ਰਸਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ਼ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਨੇ।

inside image of ankita and vicky jain haldi ceremony Image Source: Instagram

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਆਲੀਆ ਭੱਟ ਇਹ ਵੀਡੀਓ, 'POO' ਦੇ ਕਿਰਦਾਰ 'ਚ ਦੇਖ ਕਰੀਨਾ ਕਪੂਰ ਨੇ ਆਲੀਆ ਲਈ ਆਖੀ ਇਹ ਗੱਲ, ਦੇਖੋ ਵੀਡੀਓ

ਮਹਿੰਦੀ ਤੋਂ ਬਾਅਦ ਹੁਣ ਅੰਕਿਤਾ ਲੋਖੰਡੇ 'ਤੇ ਹਲਦੀ ਦਾ ਰੰਗ ਚੜ੍ਹ ਗਿਆ ਹੈ।ਅੰਕਿਤਾ ਨੇ ਵਿੱਕੀ ਜੈਨ ਦੇ ਨਾਮ ਦੀ  ਮਹਿੰਦੀ ਪਹਿਲਾਂ ਹੀ ਲਗਾ ਲਈ ਹੈ। ਅੰਕਿਤਾ ਲੋਖੰਡੇ ਹਲਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਹੋ ਰਹੀਆਂ ਹਨ। ਜਿਸ 'ਚ ਉਹ ਸੱਚਮੁੱਚ ਖੂਬਸੂਰਤ ਲੱਗ ਰਹੀ ਹੈ ਪਰ ਇਕ ਤਸਵੀਰ ਹੈ ਜਿਸ 'ਤੇ ਹਰ ਕੋਈ ਕਾਫੀ ਪਿਆਰੀ ਲੱਗ ਰਹੀ ਹੈ। ਫੁੱਲਾਂ ਦੇ ਵਿਚਕਾਰ ਬੈਠੀ ਅੰਕਿਤਾ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਅਤੇ ਲਾਰਾ ਦੱਤਾ ਨੇ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਣ ਲਈ ਦਿੱਤੀ ਵਧਾਈ

ankita and vicky jain Image Source: Instagram

ਤਸਵੀਰਾਂ 'ਚ ਦੇਖ ਸਕਦੇ ਹੋਏ ਅੰਕਿਤਾ ਨੇ ਲਾਲ ਰੰਗ ਦਾ ਖੂਬਸੂਰਤ ਸ਼ਰਾਰਾ ਪਾਇਆ ਹੋਇਆ ਹੈ । ਅੰਕਿਤਾ ਲੋਖੰਡੇ ਦੀ ਇਹ ਤਸਵੀਰ ਸੱਚਮੁੱਚ ਬਹੁਤ ਖੂਬਸੂਰਤ ਹੈ ਅਤੇ ਲਾਲ ਰੰਗ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਿਹਾ ਹੈ। ਆਮ ਤੌਰ 'ਤੇ ਹਲਦੀ ਲਈ ਪੀਲੇ ਰੰਗ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਪਰ ਅੰਕਿਤਾ ਨੇ ਇਸ ਖਾਸ ਰਸਮ ਲਈ ਲਾਲ ਰੰਗ ਨੂੰ ਚੁਣਿਆ। ਲਾਲ ਸੂਟ ਵਿੱਚ ਪੀਲੀ ਹਲਦੀ ਨਾਲ ਸਜੀ ਅੰਕਿਤਾ ਦਾ ਨਿਖਾਰ ਖਿੜਖਿੜ ਕੇ ਬਾਹਰ ਆ ਰਿਹਾ ਹੈ।

ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੇ ਵਿਆਹ ਦੇ ਜਸ਼ਨ ਇਸ ਸਮੇਂ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਮਹਿੰਦੀ ਤੋਂ ਹਲਦੀ ਤੱਕ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ। ਅੰਕਿਤਾ ਅਤੇ ਵਿੱਕੀ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਅਤੇ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ। ਹੁਣ ਆਖਿਰਕਾਰ ਦੋਵੇਂ ਇੱਕ ਹੋਣ ਜਾ ਰਹੇ ਹਨ। ਇਸ ਵਿਆਹ 'ਚ ਟੀਵੀ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਿਤਾਰੇ ਨਜ਼ਰ ਆ ਰਹੇ ਹਨ। ਸੋਮਵਾਰ ਨੂੰ ਕੰਗਨਾ ਰਣੌਤ ਵੀ ਅੰਕਿਤਾ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਪਹੁੰਚੀ ਸੀ। ਦੱਸ ਦਈਏ ਕੰਗਨਾ ਅਤੇ ਅੰਕਿਤਾ ਨੇ ਫ਼ਿਲਮ 'ਮਣੀਕਰਨਿਕਾ' 'ਚ ਇਕੱਠੇ ਕੰਮ ਕੀਤਾ ਸੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network