ਮਾਤਾ ਪਿਤਾ ਬਣਨ ਤੋਂ ਬਾਅਦ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

written by Shaminder | January 21, 2021

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਕੁਝ ਦਿਨ ਪਹਿਲਾਂ ਹੀ ਇੱਕ ਬੱਚੀ ਦੇ ਮਾਤਾ ਪਿਤਾ ਬਣੇ ਹਨ । ਦੋਵਾਂ ਨੂੰ ਬਾਂਦਰਾ ‘ਚ ਵੇਖਿਆ ਗਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਜੋੜੀ ਆਪਣੀ ਬੱਚੀ ਦੇ ਚੈਕਅਪ ਲਈ ਕਲੀਨਿਕ ਪਹੁੰਚੀ ਸੀ ।

Bollywood Actress Anushka Sharma shares cute pic with her pet

 

ਜਿਸ ਤੋਂ ਬਾਅਦ ਦੋਵਾਂ ਦੀਆਂ ਤਸਵੀਰਾਂ ਕੈਮਰਾਮੈਨ ਨੇ ਖਿੱਚੀਆਂ ।ਅਨੁਸ਼ਕਾ ਬਲੂ ਡੈਨਿਮ ‘ਚ ਨਜ਼ਰ ਆਈ । ਜਦੋਂਕਿ ਵਿਰਾਟ ਕੋਹਲੀ ਬਲੈਕ ਟੀ-ਸ਼ਰਟ ‘ਚ ਨਜ਼ਰ ਆਏ । ਦੱਸ ਦਈਏ ਕਿ ਇਸ ਜੋੜੀ ਦੇ ਘਰ 10 ਦਿਨ ਪਹਿਲਾਂ ਬੱਚੀ ਨੇ ਜਨਮ ਲਿਆ ਸੀ ।

ਹੋਰ ਪੜ੍ਹੋ :ਪੀਟੀਸੀ ਪੰਜਾਬੀ ‘ਤੇ ਇਸ ਵਾਰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਇਸ਼ਕ ਬਸੇਰਾ’

Anushka

 

ਜਿਸ ਦੀ ਜਾਣਕਾਰੀ ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਦਿੱਤੀ ਸੀ । 11 ਜਨਵਰੀ ਨੂੰ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਦੇ ਜ਼ਰੀਏ ਫੈਨਸ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ।

Anushka Sharma Shares Her Bhutan Vacation Photos With Virat Kohli

ਦੱਸ ਦਈਏ ਕਿ ਦੋਵਾਂ ਨੇ ਕੁਝ ਸਾਲ ਪਹਿਲਾਂ ਇਟਲੀ ‘ਚ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ‘ਚ ਕੁਝ ਚੋਣਵੇਂ ਮਹਿਮਾਨ ਹੀ ਸ਼ਾਮਿਲ ਹੋਏ ਸਨ ।

 

View this post on Instagram

 

A post shared by Virat Kohli (@virat.king.kohlii)

 

0 Comments
0

You may also like