ਹੰਸਿਕਾ ਮੋਟਵਾਨੀ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ

Written by  Shaminder   |  November 23rd 2022 05:05 PM  |  Updated: November 23rd 2022 05:05 PM

ਹੰਸਿਕਾ ਮੋਟਵਾਨੀ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ

ਅਦਾਕਾਰਾ ਹੰਸਿਕਾ ਮੋਟਵਾਨੀ (Hansika Motwani) ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਤਿਆਰੀਆਂ ‘ਚ ਲੱਗੀ ਹੋਈ ਹੈ । ਹੁਣ ਉਸ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਹੰਸਿਕਾ ਮੋਟਵਾਨੀ ਲਾਲ ਰੰਗ ਦੀ ਸਾੜ੍ਹੀ ‘ਚ ਨਜ਼ਰ ਆ ਰਹੀ ਹੈ । ਜਦੋਂਕਿ ਉਸ ਦਾ ਹੋਣ ਵਾਲਾ ਪਤੀ ਸੋਹੇਲ ਕਥੂਰੀਆ ਵੀ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।

Hansika Motwani Image Source : Instagram

ਹੋਰ ਪੜ੍ਹੋ  : ਅੰਬਰ ਧਾਲੀਵਾਲ ਨੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ, ਵੇਖੋ ਵੀਡੀਓ

ਹੰਸਿਕਾ ਦੇ ਨਾਲ ਟਵਿਨਿੰਗ ਕਰਦੇ ਹੋਏ ਸੋਹੇਲ ਨੇ ਵੀ ਮਿਰਰ ਵਰਕ ਦੇ ਨਾਲ ਲਾਲ ਰੰਗ ਦਾ ਕੁੜਤਾ ਪਜਾਮਾ ਪਾਇਆ ਸੀ। ਤਸਵੀਰਾਂ 'ਚ ਦੋਵੇਂ ਇਕ-ਦੂਜੇ ਦੀਆਂ ਬਾਹਾਂ 'ਚ ਗੁਆਚੇ ਨਜ਼ਰ ਆ ਰਹੇ ਹਨ।ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ ।

Hansika Motwani Image Source : Instagram

ਹੋਰ ਪੜ੍ਹੋ  : ਅਦਾਕਾਰ ਧਰਮਿੰਦਰ ਨੇ ਯਾਦ ਕੀਤੇ ਪੁਰਾਣੇ ਦਿਨ, ਕਿਹਾ ‘ਲੰਬਾ ਇਕ ਸਫ਼ਰ ਦੋਸਤੋ ਪਲੋਂ ਮੇਂ ਬੀਤ ਗਿਆ’

ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਦਿਨ ਪਹਿਲਾਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਅਤੇ ਇਨ੍ਹਾਂ ਤਸਵੀਰਾਂ ‘ਚ ਉਸ ਦਾ ਹੋਣ ਵਾਲਾ ਪਤੀ ਸੋਹੇਲ ਉਸ ਨੂੰ ਪ੍ਰਪੋਜ਼ ਕਰਦਾ ਦਿਖਾਈ ਦਿੱਤਾ ਸੀ । ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਵਿਆਹ ਦੀ ਸ਼ੁਰੂਆਤ ਮਾਤਾ ਦੀ ਚੌਂਕੀ ਦੇ ਨਾਲ ਕੀਤੀ ਸੀ ।

Hansika Motwani Image Source : Instagram

ਜਿਸ ਦਾ ਵੀਡੀਓ ਵੀ ਸਾਹਮਣੇ ਆਇਆ ਸੀ ।ਹੰਸਿਕਾ ਨੇ ਬਤੌਰ ਚਾਈਲਡ ਆਰਟਿਸਟ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਸਾਊਥ ਇੰਡਸਟਰੀ ‘ਚ ਵੀ ਨਾਮ ਕਮਾਇਆ । ਹੁਣ ਹੰਸਿਕਾ ਆਪਣੀ ਜ਼ਿੰਦਗੀ ਦਾ ਨਵਾਂ ਪੜਾਅ ਸ਼ੁਰੂ ਕਰਨ ਜਾ ਰਹੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network