ਪੰਜਾਬ ‘ਚ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਜਾਨ੍ਹਵੀ ਕਪੂਰ ਦੀਆਂ ਤਸਵੀਰਾਂ ਵਾਇਰਲ

written by Shaminder | February 04, 2021

ਜਾਨ੍ਹਵੀ ਕਪੂਰ ਜੋ ਕਿ ਏਨੀਂ ਦਿਨੀਂ ਆਪਣੀ ਫ਼ਿਲਮ ‘ਗੁੱਡ ਲਕ ਜੈਰੀ’ ਦੀ ਸ਼ੂਟਿੰਗ ਲਈ ਪੰਜਾਬ ‘ਚ ਹਨ । ਉਨ੍ਹਾਂ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਸਰੋ ਦੇ ਖੇਤਾਂ ‘ਚ ਨਜ਼ਰ ਆ ਰਹੀ ਹੈ ।

janhvi

ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਜਾਨ੍ਹਵੀ ਕਪੂਰ ਪਿਛਲੇ ਕਈ ਦਿਨਾਂ ਤੋਂ ਪੰਜਾਬ ‘ਚ ਸ਼ੂਟਿੰਗ ਕਰ ਰਹੀ ਹੈ । ਉਨ੍ਹਾਂ ਦੀ ਸ਼ੁਟਿੰਗ ਨੂੰ ਕਈ ਵਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਹੈ ।

ਹੋਰ ਪੜ੍ਹੋ : ਕਿਸਾਨਾਂ ਤੇ ਰਿਹਾਨਾ ਖਿਲਾਫ ਬੋਲਣ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਰਣਜੀਤ ਬਾਵਾ ਨੇ ਇਸ ਤਰ੍ਹਾਂ ਸਿਖਾਇਆ ਸਬਕ

janhvi

ਕਿਉਂਕਿ ਕਿਸਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਕੋਈ ਵੀ ਬਾਲੀਵੁੱਡ ਸਟਾਰ ਕਿਸਾਨਾਂ ਦਾ ਸਮਰਥਨ ਨਹੀਂ ਕਰ ਰਿਹਾ ।

janhvi

ਜਿਸ ਤੋਂ ਬਾਅਦ ਜਾਨ੍ਹਵੀ ਨੇ ਕਿਸਾਨਾਂ ਦੇ ਸਮਰਥਨ ‘ਚ ਪੋਸਟ ਪਾਈ ਸੀ । ਪਰ ਪਟਿਆਲਾ ‘ਚ ਸ਼ੂਟਿੰਗ ਵੇਲੇ ਮੁੜ ਤੋਂ ਕਿਸਾਨਾਂ ਵੱਲੋਂ ਜਾਨ੍ਹਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ ਰੁਕਵਾ ਦਿੱਤੀ ਗਈ ਸੀ । ਕਿਸਾਨਾਂ ਦਾ ਕਹਿਣਾ ਸੀ ਕਿ ਜਾਨ੍ਹਵੀ ਕਪੂਰ ਖੁੱਲ ਕੇ ਕਿਸਾਨਾਂ ਦਾ ਸਮਰਥਨ ਕਰੇ ।

 

0 Comments
0

You may also like