ਗਿੱਲ ਹਰਦੀਪ ਦੀ ਆਵਾਜ਼ 'ਚ ਰਿਲੀਜ਼ ਹੋਇਆ ਗੀਤ 'ਪਿੰਡਾਂ ਵਾਲੇ ਜੱਟ' ਪਾ ਰਿਹਾ ਧੱਕ

Written by  Shaminder   |  December 12th 2019 12:36 PM  |  Updated: December 12th 2019 12:36 PM

ਗਿੱਲ ਹਰਦੀਪ ਦੀ ਆਵਾਜ਼ 'ਚ ਰਿਲੀਜ਼ ਹੋਇਆ ਗੀਤ 'ਪਿੰਡਾਂ ਵਾਲੇ ਜੱਟ' ਪਾ ਰਿਹਾ ਧੱਕ

ਗਿੱਲ ਹਰਦੀਪ ਦੀ ਆਵਾਜ਼ 'ਚ ਗੀਤ 'ਪਿੰਡਾਂ ਵਾਲੇ ਜੱਟ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਪੀਟੀਸੀ ਚੱਕ ਦੇ ਅਤੇ ਪੀਟੀਸੀ ਪੰਜਾਬੀ 'ਤੇ ਵੇਖਿਆ ਜਾ ਸਕਦਾ ਹੈ । ਇਸ ਗੀਤ ਦੇ ਬੋਲ ਜਤਿੰਦਰ ਧੂਰਕੋਟ ਦੇ ਲਿਖੇ ਹਨ ਜਦਕਿ ਵੀਡੀਓ ਜੇ.ਸੀ.ਧਨੋਆ ਵੱਲੋਂ ਤਿਆਰ ਕੀਤਾ ਗਿਆ ਹੈ ।ਇਸ ਗੀਤ 'ਚ ਪਿੰਡ ਵਾਲੇ ਜੱਟਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੇ ਕਿ ਆਪਣੇ ਰੁਤਬੇ ਨਾਲ ਹਰ ਪਾਸੇ ਧੱਕ ਪਾਈ ਹੋਈ ਹੈ ।

ਹੋਰ ਵੇਖੋ:ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂਆਂ ਦੀ ਗੱਲ ਕਰਨ ਵਾਲਾ ਗਾਇਕ ਗਿੱਲ ਹਰਦੀਪ,ਪੁੱਤ ਵੀ ਗਾਇਕੀ ‘ਚ ਕਰ ਰਿਹਾ ਕਮਾਲ

ਇਹ ਜੱਟ ਹੁਣ ਸਧਾਰਣ ਨਹੀਂ ਰਹੇ ਅਤੇ ਨਾਂ ਹੀ ਦੇਸੀ ਰਿਹਾ ਹੈ ਕਿਉਂਕਿ ਜਿਸ ਜੱਟ ਨੂੰ ਉਹ ਦੇਸੀ ਦੇਸੀ ਕਹਿੰਦੇ ਸਨ ਉਹ ਹੁਣ ਸਭ ਨੂੰ ਮਾਤ ਦੇ ਰਿਹਾ ਹੈ ।  ਗਿੱਲ ਹਰਦੀਪ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ ਅਤੇ ਲਗਾਤਾਰ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ।

https://www.instagram.com/p/B55jB5UFngO/

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network