ਪਿਸਟਾ ਧਾਕੜ ਦੀ ਸੜਕ ਹਾਦਸੇ ‘ਚ ਮੌਤ, ਹਿਮਾਂਸ਼ੀ ਖੁਰਾਣਾ ਅਤੇ ਯੁਵਿਕਾ ਚੌਧਰੀ ਨੇ ਜਤਾਇਆ ਦੁੱਖ

written by Shaminder | January 16, 2021

ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਪਿਸਟਾ ਧਾਕੜ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਉਨ੍ਹਾਂ ਨੇ ਪਿਸਟਾ ਦੀ ਸਲਮਾਨ ਖ਼ਾਨ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਉਸ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ । ਹਿਮਾਂਸ਼ੀ ਨੇ ਆਪਣੀ ਇਸ ਪੋਸਟ ‘ਚ ਲਿਖਿਆ ਕਿ “ਰਿਪ ਪਿਸਟਾ…ਹੁਣੇ –ਹੁਣੇ ਉਸ ਦੇ ਦਿਹਾਂਤ ਦੀ ਖ਼ਬਰ ਮਿਲੀ ਅਜੇ ਵੀ ਸਦਮੇ ‘ਚ ਹਾਂ। ਜੀਵਨ ਅਨਿਸ਼ਚਿਤ ਹੈ। ਪਿਸਟਾ ਧਾਕੜ ਪਿਛਲੇ ਲੰਮੇ ਸਮੇਂ ਤੋਂ ਬਿੱਗ ਬੌਸ ਦਾ ਹਿੱਸਾ ਰਹੀ ਹੈ ਅਤੇ ਬੀਤੇ ਦਿਨ ਉਸ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ । ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਨੇ ਆਪਣੀ ਦੋਸਤ ਦੇ ਜਨਮ ਦਿਨ ‘ਤੇ ਮਨਾਇਆ ਜਸ਼ਨ, ਵੀਡੀਓ ਕੀਤਾ ਸਾਂਝਾ
pista ਦੱਸਿਆ ਜਾ ਰਿਹਾ ਹੈ ਕਿ ਪਿਸਟਾ ਦੋਪਹੀਆ ਵਾਹਨ ‘ਤੇ ਸਵਾਰ ਸੀ । yuvika-chaudhary ਰਾਤ ਦੇ ਹਨੇਰੇ ‘ਚ ਸੜਕ ‘ਤੇ ਟੋਏ ਕਾਰਨ ਉਹ ਫਿਸਲ ਕੇ ਡਿੱਗ ਗਈ ਤੇ ਪਿਛੇ ਆ ਰਹੀ ਵੈਨਿਟੀ ਵੈਨ ਨੇ ਉਸ ਨੂੰ ਦਰੜ ਦਿੱਤਾ ਅਤੇ ਉਸ ਦੀ ਮੌਕੇ ‘ਤੇ ਹੀ ਮੌਤ । ਉੱਧਰ ਯੁਵਿਕਾ ਚੌਧਰੀ ਨੇ ਵੀ ਇੱਕ ਪੋਸਟ ਪਾ ਕੇ ਪਿਸਟਾ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

 

0 Comments
0

You may also like