ਪੀਐਮ ਮੋਦੀ ਨੇ ਅਮਿਤਾਭ ਬੱਚਨ ਨੂੰ 80ਵੇਂ ਜਨਮਦਿਨ 'ਤੇ ਟਵੀਟ ਕਰ ਦਿੱਤੀ ਵਧਾਈ, ਕਿਹਾ ਸਿਹਤਮੰਦ ਜੀਵਨ ਜੀਓ'

written by Pushp Raj | October 11, 2022 01:12pm

PM Modi congratulates Amitabh Bachchan: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਅੱਜ ਆਪਣਾ 80ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਬਿੱਗ ਬੀ ਨੂੰ ਲਗਾਤਾਰ ਫੈਨਜ਼, ਬਾਲੀਵੁੱਡ ਸੈਲੇਬਸ ਵੱਲੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਇਸ ਵਿਚਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਿਤਾਭ ਬੱਚਨ ਨੂੰ ਉਨ੍ਹਾਂ ਦੇ 80ਵੇਂ ਜਨਮਦਿਨ 'ਤੇ ਟਵੀਟ ਕਰਦੇ ਹੋਏ ਵਧਾਈ ਦਿੱਤੀ ਹੈ।

Image Source : instagram

80ਵੇਂ ਜਨਮਦਿਨ ਦੇ ਖ਼ਾਸ ਮੌਕੇ ਉੱਤੇ ਪੂਰਾ ਦੇਸ਼ ਬਿੱਗ ਬੀ ਨੂੰ ਵਧਾਈ ਦੇ ਰਿਹਾ ਹੈ। ਇਸ ਸਿਲਸਿਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਮਿਤਾਭ ਬੱਚਨ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਲਈ ਪ੍ਰਾਰਥਨਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ, 'ਅਮਿਤਾਭ ਬੱਚਨ ਜੀ ਨੂੰ 80ਵੇਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਉਹ ਭਾਰਤ ਦੀ ਸਭ ਤੋਂ ਮਸ਼ਹੂਰ ਫ਼ਿਲਮੀ ਹਸਤੀਆਂ ਵਿੱਚੋਂ ਇੱਕ ਹਨ। ਜਿਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਦਰਸ਼ਕਾਂ ਨੂੰ ਲੁਭਾਇਆ ਅਤੇ ਉਨ੍ਹਾਂ ਦਾ ਮਨੋਰੰਜਨ ਕੀਤਾ ਹੈ। ਉਹ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜਿਉਣ।''

Image Source: twitter

ਦੱਸ ਦੇਈਏ ਕਿ ਮਹਿਜ਼ ਪੀਐਮ ਮੋਦੀ ਹੀ ਨਹੀਂ ਬਲਕਿ ਮਨੋਰੰਜਨ ਅਤੇ ਰਾਜਨੀਤਿਕ ਜਗਤ ਦੇ ਕਈ ਲੋਕਾਂ ਨੇ ਅਮਿਤਾਭ ਬੱਚਨ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਮਿਤਾਭ ਬੱਚਨ ਦੀ ਧੀ ਸ਼ਵੇਤਾ ਬੱਚਨ ਨੰਦਾ ਅਤੇ ਦੋਹਤੀ ਨਵਿਆ ਨਵੇਲੀ ਨੰਦਾ ਨੇ ਵੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਬਰਥਡੇਅ ਵਿਸ਼ ਕੀਤੀ ਹੈ।

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਨੇ ਫ਼ਿਲਮੀ ਦੁਨੀਆਂ 'ਚ ਆਪਣੀ ਜ਼ਿੰਦਗੀ ਦਾ ਕਾਫੀ ਸਮਾਂ ਦਿੱਤਾ ਹੈ ਤੇ ਉਹ ਅਜੇ ਵੀ ਫ਼ਿਲਮਾਂ ਕਰ ਰਹੇ ਹਨ। ਅਮਿਤਾਭ ਬੱਚਨ ਬੀਤੇ 50 ਸਾਲਾਂ ਤੋਂ ਲਗਾਤਾਰ ਫ਼ਿਲਮ ਇੰਡਸਟਰੀ ਵਿੱਚ ਸਰਗਰਮ ਹਨ। 80 ਸਾਲ ਦੇ ਹੋਣ ਤੋਂ ਬਾਅਦ ਵੀ ਬਿੱਗ ਜਵਾਨੀ ਦੇ ਜੋਸ਼ ਨਾਲ ਕੰਮ ਕਰਦੇ ਨਜ਼ਰ ਆ ਰਹੇ ਹਨ। ਉਸ ਦਾ ਮਸ਼ਹੂਰ ਸ਼ੋਅ ਕੇਬੀਸੀ ਅਜੇ ਵੀ ਛੋਟੇ ਪਰਦੇ 'ਤੇ ਧੂਮ ਮਚਾ ਰਿਹਾ ਹੈ।

Amitabh Bachchan 80th birthday: 'Big B' receives heartfelt wishes from daughter, granddaughter Image Source: Instagram

ਹੋਰ ਪੜ੍ਹੋ: ਨੀਰੂ ਬਾਜਵਾ ਦੀ ਫ਼ਿਲਮ `ਚੱਲ ਜਿੰਦੀਏ` ਦਾ ਮੋਸ਼ਨ ਪੋਸਟਰ ਤੇ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

ਅਮਿਤਾਭ ਬੱਚਨ ਨੇ ਆਪਣੇ ਲੰਬੇ ਕਰੀਅਰ ਵਿੱਚ ਬਹੁਤ ਸਾਰੇ ਪੁਰਸਕਾਰ ਅਤੇ ਪ੍ਰਸ਼ੰਸਾ ਹਾਸਿਲ ਕੀਤੀ ਹੈ। ਉਨ੍ਹਾਂ ਨੇ ਪੰਜ ਰਾਸ਼ਟਰੀ ਫ਼ਿਲਮ ਅਵਾਰਡ, 15 ਫ਼ਿਲਮਫੇਅਰ ਅਵਾਰਡ ਅਤੇ ਅੰਤਰਰਾਸ਼ਟਰੀ ਫ਼ਿਲਮ ਅਵਾਰਡ ਵਿੱਚ ਕਈ ਪੁਰਸਕਾਰ ਜਿੱਤੇ ਹਨ। ਭਾਰਤ ਸਰਕਾਰ ਨੇ ਉਨ੍ਹਾਂ ਨੂੰ 1984 ਵਿੱਚ ਪਦਮ ਸ਼੍ਰੀ, 2001 ਵਿੱਚ ਪਦਮ ਭੂਸ਼ਣ ਅਤੇ 2015 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੂੰ 2018 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

You may also like