ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਵੀਕਾਰ ਕੀਤਾ ਵਿਰਾਟ ਦਾ ਚੈਲੇਂਜ, ਵੀਡੀਓ ਰਾਹੀ ਦੇਣਗੇ ਸਬੂਤ

Written by  Gourav Kochhar   |  May 24th 2018 06:19 AM  |  Updated: May 24th 2018 06:19 AM

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਵੀਕਾਰ ਕੀਤਾ ਵਿਰਾਟ ਦਾ ਚੈਲੇਂਜ, ਵੀਡੀਓ ਰਾਹੀ ਦੇਣਗੇ ਸਬੂਤ

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ' ਫਿੱਟ ਇੰਡੀਆ' ਪ੍ਰੋਗਰਾਮ ਦੇ ਤਹਿਤ ਸੋਸ਼ਲ ਮੀਡੀਆ 'ਤੇ ਮਿਲੇ ਚੈਲੇਂਜ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੀਕਾਰ ਕਰ ਲਿਆ ਹੈ। ਪੀ.ਐੱਮ. ਮੋਦੀ ਨੇ ਇਸ ਚੁਣੌਤੀ ਦਾ ਸੁਵਾਗਤ ਕਰਦੇ ਹੋਏ ਟਵਿਟਰ 'ਤੇ ਲਿਖਿਆ, ' ਚੈਲੇਂਜ ਸਵੀਕਾਰ ਵਿਰਾਟ Virat Kohli... ਮੈਂ ਜਲਦ ਹੀ ਆਪਣੀ ਫਿੱਟਨੈਸ ਚੈਲੇਂਜ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਾਂਗਾ।'

Challenge accepted, Virat! I will be sharing my own #FitnessChallenge video soon. @imVkohli #HumFitTohIndiaFit

ਦੱਸ ਦਈਏ ਕਿ ਕੋਹਲੀ Virat Kohli ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ਦੇ ਜਰੀਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਫਿੱਟਨੈਸ ਚੈਲੇਂਜ ਦਿੱਤਾ ਸੀ। ਇਸ ਟਵੀਟ 'ਚ ਕੋਹਲੀ ਨੇ ਸਾਬਕਾ ਕਪਤਾਨ ਐੱਮ.ਐੱਸ.ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਦੇ ਇਲਾਵਾ ਪਤਨੀ ਅਨੁਸ਼ਕਾ ਸ਼ਰਮਾ ਨੂੰ ਵੀ ਚੈਲੇਂਜ ਦਿੱਤਾ ਸੀ।

I have accepted the #FitnessChallenge by @ra_THORe sir. Now I would like to challenge my wife @AnushkaSharma , our PM @narendramodi ji and @msdhoni Bhai for the same. ? #HumFitTohIndiaFit #ComeOutAndPlay

ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਪੀ.ਐੱਮ. ਮੋਦੀ ਦੇ ਫਿੱਟ ਇੰਡੀਆ ਪ੍ਰੋਗਰਾਮ ਦੇ ਤਹਿਤ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਫਿੱਟ ਰਹਿਣ ਦੀ ਅਪੀਲ ਕੀਤੀ ਸੀ। ਰਾਠੌੜ ਨੇ ਆਪਣੇ ਅਧਿਕਾਰਕ ਟਵਿਟਰ ਹੈਂਡਲ ਨੂੰ ਕੰਮ ਦੇ ਦੌਰਾਨ ਪੁਸ਼ਅੱਪ ਲਗਾਉਂਦੇ ਹੋਏ ਆਪਣੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਇਸ ਵੀਡੀਓ 'ਚ ਉਨ੍ਹਾਂ ਨੇ ਵਿਰਾਟ Virat Kohli ਸਮੇਤ ਸਾਇਨਾ ਨੇਹਵਾਲ ਅਤੇ ਰਿਤਿਕ ਰੋਸ਼ਨ Hrithik Roshan ਨੂੰ ਚੈਲੇਂਜ ਦਿੱਤਾ ਸੀ ਕਿ ਉਹ ਆਪਣੀ ਫਿੱਟਨੈਸ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕਰੋਂ।

anushka - virat


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network