ਡਾ. ਮਨਮੋਹਨ ਸਿੰਘ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ 'ਤੇ ਬਣ ਰਹੀ ਹੈ ਫਿਲਮ, ਦੇਖੋ ਤਸਵੀਰਾਂ 

written by Rupinder Kaler | January 07, 2019

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜ਼ਿੰਦਗੀ 'ਤੇ ਵੀ ਫ਼ਿਲਮ ਬਣਨ ਜਾ ਰਹੀ ਹੈ।ਇਸ ਫਿਲਮ ਵਿੱਚ ਮੋਦੀ ਦਾ ਕਿਰਦਾਰ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੀ ਫਰਸਟ ਲੁੱਕ ਸਾਹਮਣੇ ਆ ਗਈ ਹੈ। ਜਿਸ ਨੂੰ ਦੇਖ ਵਿਵੇਕ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਪਛਾਣ ਪਾਉਣਾ ਮੁਸ਼ਕਲ ਹੋ ਰਿਹਾ ਹੈ। ਇਸ ਪੋਸਟਰ 'ਚ 'ਦੇਸ਼ ਹੀ ਮੇਰੀ ਸ਼ਕਤੀ ਹੈ' ਲਿਖਿਆ ਹੋਇਆ ਹੈ।

VIVEK VIVEK

ਇਸ ਫ਼ਿਲਮ 'ਚ ਮੋਦੀ ਦੇ ਕਿਰਦਾਰ ਲਈ ਪਹਿਲਾਂ ਪਰੇਸ਼ ਰਾਵਲ ਨਾਲ ਸੰਪਰਕ ਕੀਤਾ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਉਹ ਫ਼ਿਲਮ ਨਹੀਂ ਕਰ ਪਾਏ। ਮੋਦੀ ਤੇ ਬਣ ਰਹੀ ਇਸ ਫਿਲਮ ਨੂੰ ਓਮੰਗ ਕੁਮਾਰ ਡਾਇਰੈਕਟ ਕਰ ਰਹੇ ਹਨ ਤੇ ਸੰਦੀਪ ਸਿੰਘ ਇਸ ਨੂੰ ਪ੍ਰੋਡਿਊਸਰ ਹਨ। ਫ਼ਿਲਮ ਦਾ ਟਾਈਟਲ ਅਜੇ ਫਾਈਨਲ ਨਹੀਂ ਹੋਇਆ ।

https://twitter.com/vivekoberoi/status/1082232090756698113

ਜੇਕਰ ਫ਼ਿਲਮ ਦੇ ਡਾਇਰੈਕਟਰ ਓਮੰਗ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮਾਂ 'ਸਰਬਜੀਤ' ਤੇ 'ਮੈਰੀ ਕੌਮ' ਕਾਫੀ ਹਿੱਟ ਹੋਈਆਂ ਸੀ। ਦੇਖਦੇ ਹਾਂ ਫ਼ਿਲਮ ਨਾਲ ਮੋਦੀ ਨੂੰ ਕੁਝ ਫਾਇਦਾ ਹੁੰਦਾ ਹੈ ਜਾਂ ਓਮੰਗ ਕੁਝ ਵੱਖਰਾ ਕਰ ਪਾਉਣਗੇ।

You may also like