ਰਿਤਿਕ ਰੌਸ਼ਨ ਨੇ ਪੀ.ਐੱਮ ਮੋਦੀ ਨੂੰ ਦਿੱਤਾ ਇਹ ਜਵਾਬ

written by Lajwinder kaur | January 09, 2019

ਬਾਲੀਵੁੱਡ ਜਗਤ ‘ਚ ਕਈ ਸਿਤਾਰੇ ਕੈਂਸਰ ਵਰਗੀ ਖਤਰਨਾਕ ਬਿਮਾਰੀ ਨਾਲ ਜੂਝ ਰਹੇ ਨੇ ਤੇ ਹਾਲ ਹੀ ‘ਚ ਖਬਰ ਆਈ ਕਿ ਬਾਲੀਵੁੱਡ ਦੇ ਨਿਰਦੇਸ਼ਕ ਤੇ ਐਕਟਰ ਰਾਕੇਸ਼ ਰੌਸ਼ਨ ਨੂੰ ਵੀ ਗਲੇ ਦਾ ਕੈਂਸਰ ਹੋ ਗਿਆ ਹੈ ਤੇ ਉਹਨਾਂ ਦੀ ਅੱਠ ਜਨਵਰੀ ਨੂੰ ਸਰਜਰੀ ਹੋਣੀ ਸੀ। ਖਬਰਾਂ ਦੇ ਮੁਤਾਬਕ ਹੁਣ ਉਹਨਾਂ ਦੀ ਸਰਜਰੀ ਹੋ ਗਈ ਹੈ ਤੇ ਰਾਕੇਸ਼ ਰੌਸ਼ਨ ਦੀ ਸਿਹਤ ਠੀਕ ਹੈ।

https://www.instagram.com/p/BsW-YxsnUtI/?utm_source=ig_twitter_share&igshid=1mcmsmtez86rn

ਹੋਰ ਵੇਖੋ: ਜਾਣੋ ਗੁਰਪ੍ਰੀਤ ਘੁੱਗੀ ਦੀ ਕਾਮਯਾਬੀ ਪਿੱਛੇ ਕਿਸ ਵਿਅਕਤੀ ਦਾ ਹੈ ਹੱਥ

ਉਹਨਾਂ ਦੇ ਕੈਂਸਰ ਦੀ ਖਬਰ ਉਨ੍ਹਾਂ ਦੇ ਬੇਟੇ ਰਿਤਿਕ ਰੌਸ਼ਨ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਨਾਲ ਹੀ ਕੈਪਸ਼ਨ ‘ਚ ਲਿਖਿਆ, ''ਮੈਂ ਅੱਜ ਸਵੇਰੇ ਡੈਡ ਕੋਲੋਂ ਤਸਵੀਰ ਲਈ ਪੁੱਛਿਆ.. ਮੈਨੂੰ ਪਤਾ ਸੀ ਕਿ ਉਹ ਸਰਜਰੀ ਦੇ ਦਿਨ ਵੀ ਕਸਰਤ ਕਰਨਾ ਨਹੀਂ ਛੱਡਣਗੇ.. ਉਹ ਕਾਫੀ ਮਜਬੂਤ ਇਨਸਾਨ ਹਨ.. ਉਨ੍ਹਾਂ ਦੇ 'ਥ੍ਰੋਟ ਕੈਂਸਰ' ਦਾ ਕੁਝ ਹਫਤੇ ਪਹਿਲਾਂ ਹੀ ਪਤਾ ਲੱਗਿਆ..ਸਾਡੇ ਪਰਿਵਾਰ ਨੂੰ ਫਖਰ ਹੈ ਕਿ ਉਹ ਸਾਡੇ ਘਰ ਦੇ ਸਤੰਬ ਨੇ..’

https://twitter.com/narendramodi/status/1082591888975122432

ਰਿਤਿਕ ਰੌਸ਼ਨ ਦੀ ਇਸ ਪੋਸ‍ਟ ਤੋਂ ਬਾਅਦ ਪੀ.ਐੱਮ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਰਾਕੇਸ਼ ਰੌਸ਼ਨ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਲਿਖਿਆ, ‘ਡਿਅਰ ਰਿਤਿਕ, ਸ਼੍ਰੀ ਰਾਕੇਸ਼ ਰੌਸ਼ਨ ਜੀ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ.. ਉਹ ਫਾਈਟਰ ਹਨ.. ਮੈਨੂੰ ਭਰੋਸਾ ਹੈ ਕਿ ਉਹ ਪੂਰੀ ਹਿੰਮਤ ਨਾਲ ਇਸ ਚੁਣੌਤੀ ਦਾ ਸਾਹਮਣਾ ਕਰਨਗੇ..’

https://twitter.com/iHrithik/status/1082620267883622400

ਹੋਰ ਵੇਖੋ: ਯੋ-ਯੋ ਹਨੀ ਸਿੰਘ ਨੇ ਦਿਖਾਈ ਦਰਿਆ-ਦਿਲੀ ਦੇਖੋ ਕਿਸ ਤਰ੍ਹਾਂ 

ਰਿਤਿਕ ਰੌਸ਼ਨ ਨੇ ਨਰਿੰਦਰ ਮੋਦੀ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ, ‘ਧੰਨਵਾਦ ਸਰ, ਤੁਹਾਡੀਆਂ ਸ਼ੁੱਭਕਾਮਨਾਵਾਂ ਲਈ..ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਡਾਕਟਰਾਂ ਅਨੁਸਾਰ ਪਿਤਾ ਦੀ ਸਰਜਰੀ ਵਧੀਆ ਹੋ ਗਈ ਹੈ..।’ ਦੱਸ ਦਈਏ ਕਿ ਰਾਕੌਸ਼ ਰੋਸ਼ਨ ਨੂੰ ਸ਼ੁੱਕਰਵਾਰ ਜਾਂ ਸ਼ਨੀਵਾਰ ਤੱਕ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ ਤੇ ਉਹ ਆਪਣੇ ਘਰ ਜਾ ਸਕਦੇ ਹਨ।

You may also like