ਸੋਨੂੰ ਸੂਦ ਦੀ ਪੁਲਿਸ ਕੋਲ ਪਹੁੰਚੀ ਸ਼ਿਕਾਇਤ, ਇਹ ਹੈ ਪੂਰਾ ਮਾਮਲਾ

Written by  Rupinder Kaler   |  January 07th 2021 02:02 PM  |  Updated: January 07th 2021 02:02 PM

ਸੋਨੂੰ ਸੂਦ ਦੀ ਪੁਲਿਸ ਕੋਲ ਪਹੁੰਚੀ ਸ਼ਿਕਾਇਤ, ਇਹ ਹੈ ਪੂਰਾ ਮਾਮਲਾ

ਸੋਨੂੰ ਸੂਦ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਬੀਐੱਮਸੀ ਵੱਲੋਂ ਦਰਜ ਕਰਵਾਈ ਗਈ ਹੈ । ਬੀਐਮਸੀ ਦਾ ਇਲਜ਼ਾਮ ਹੈ ਕਿ ਸੋਨੂੰ ਸੂਦ ਨੇ ਜੁਹੂ ਵਿੱਚ ਸਥਿਤ ਛੇ ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਬਿਨਾਂ ਆਗਿਆ ਦੇ ਇੱਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਹੈ। ਬੀਐਮਸੀ ਦਾ ਕਹਿਣਾ ਹੈ ਕਿ ਅਭਿਨੇਤਾ ਨੇ ਅਜਿਹਾ ਕਰਨ ਤੋਂ ਪਹਿਲਾਂ ਕੋਈ ਇਜਾਜ਼ਤ ਨਹੀਂ ਲਈ।

Sonu Sood

ਹੋਰ ਪੜ੍ਹੋ :

ਬੀਐਮਸੀ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਹੈ ਕਿ ਸੋਨੂੰ ਸੂਦ ਖ਼ਿਲਾਫ਼ ਮਹਾਰਾਸ਼ਟਰ ਰੀਜ਼ਨ ਐਂਡ ਟਾਊਨ ਪਲਾਨਿੰਗ ਐਕਟ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬੀਐਮਸੀ ਦਾ ਕਹਿਣਾ ਹੈ ਕਿ ਅਭਿਨੇਤਾ ਨੇ ਮਹਾਰਾਸ਼ਟਰ ਖੇਤਰ ਅਤੇ ਟਾਊਨ ਪਲਾਨਿੰਗ ਐਕਟ ਦੀ ਧਾਰਾ 7 ਦੇ ਤਹਿਤ ਜ਼ੁਰਮ ਕੀਤਾ ਹੈ।

 

ਬੀਐਮਸੀ ਵੱਲੋਂ 4 ਜਨਵਰੀ ਨੂੰ ਜੁਹੂ ਥਾਣੇ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸੋਨੂੰ ਸੂਦ ਨੇ ਏਬੀ ਨਾਇਰ ਰੋਡ ’ਤੇ ਸ਼ਕਤੀ ਸਾਗਰ ਬਿਲਡਿੰਗ ਨੂੰ ਬਿਨਾਂ ਆਗਿਆ ਤੋਂ ਇੱਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਹੈ।

ਇਸ ਤੋਂ ਇਲਾਵਾ, ਨਿਰਧਾਰਤ ਯੋਜਨਾ ਤੋਂ ਇਲਾਵਾ ਵਾਧੂ ਉਸਾਰੀ ਕਰਕੇ ਰਿਹਾਇਸ਼ੀ ਇਮਾਰਤ ਨੂੰ ਰਿਹਾਇਸ਼ੀ ਹੋਟਲ ਦੀ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਲਈ ਉਨ੍ਹਾਂ ਨੂੰ ਅਥਾਰਟੀ ਤੋਂ ਲੋੜੀਂਦੀ ਤਕਨੀਕੀ ਮਨਜ਼ੂਰੀ ਵੀ ਨਹੀਂ ਮਿਲੀ ਹੈ। ਸੋਨੂੰ ਸੂਦ ਨੇ ਵੀ ਇਸ ਮਾਮਲੇ 'ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਹ ਪਹਿਲਾਂ ਹੀ ਯੂਜ ਚੇਂਜ ਲਈ ਬੀਐਮਸੀ ਤੋਂ ਇਜਾਜ਼ਤ ਲੈ ਚੁੱਕਾ ਸੀ ਅਤੇ ਹੁਣ ਮਹਾਰਾਸ਼ਟਰ ਕੋਸਟਲ ਜ਼ੋਨ ਮੈਨੇਜਮੈਂਟ ਅਥਾਰਟੀ ਤੋਂ ਪ੍ਰਵਾਨਗੀ ਦੀ ਉਡੀਕ ਕਰ ਰਹੇ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network