ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ 'ਤੇ ਕੁਝ ਖ਼ਾਸ ਤੋਹਫ਼ਾ ਦੇਣ ਜਾ ਰਹੇ ਨੇ ਰਾਣਾ ਰਣਬੀਰ

written by Shaminder | December 19, 2019

ਰਾਣਾ ਰਣਬੀਰ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਤੇ ਕੁਝ ਖ਼ਾਸ ਤੋਹਫ਼ਾ ਦੇਣ ਜਾ ਰਹੇ ਨੇ । ਉਨ੍ਹਾਂ ਨੇ ਤੇਜਵੰਤ ਕਿੱਟੂ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਦਾ ਜ਼ਿਕਰ ਕੀਤਾ ਹੈ ।ਜੀ ਹਾਂ ਜੇ ਤੁਹਾਨੂੰ ਵੀ ਆਪਣੇ ਪਸੰਦੀਦਾ ਇਸ ਅਦਾਕਾਰ ਦੇ ਨਵੇਂ ਪ੍ਰਾਜੈਕਟਸ ਦੀ ਉਡੀਕ ਹੈ ਤਾਂ ਇਹ ਖ਼ੁਸ਼ਖ਼ਬਰੀ ਤੁਹਾਡੇ ਲਈ ਹੀ ਹੈ ।

ਹੋਰ ਵੇਖੋ:ਫ਼ਿਲਮ ‘ਪੋਸਤੀ’ ਦੇ ਸ਼ੂਟ ਦੀਆਂ ਤਸਵੀਰਾਂ ਆਈਆਂ ਸਾਹਮਣੇ,ਰਾਣਾ ਰਣਬੀਰ ਨੇ ਸਾਂਝਾ ਕੀਤਾ ਵੀਡੀਓ

https://www.instagram.com/p/B6F6_N0gLr0/

ਹਾਲਾਂਕਿ ਰਾਣਾ ਰਣਬੀਰ ਤੇਜਵੰਤ ਕਿੱਟੂ ਨਾਲ ਕੋਈ ਗਾਣਾ ਲੈ ਕੇ ਆ ਰਹੇ ਨੇ ਜਾਂ ਫਿਰ ਕਿਸੇ ਹੋਰ ਪ੍ਰਾਜੈਕਟ 'ਤੇ ਇਹ ਦੋਵੇਂ ਕੰਮ ਕਰ ਰਹੇ ਨੇ ਇਹ ਕਹਿਣਾ ਥੋੜਾ ਮੁਸ਼ਕਿਲ ਹੈ ਕਿਉਂਕਿ ਦੋਵਾਂ ਨੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ । ਪਰ ਲੱਗਦਾ ਹੈ ਕਿ ਰਾਣਾ ਰਣਬੀਰ ਆਪਣੇ ਫੈਨਸ ਲਈ ਸਰਪ੍ਰਾਈਜ਼ ਰੱਖਣਾ ਚਾਹੁੰਦੇ ਹਨ।

[embed]https://www.instagram.com/p/B56i2tRg8Nw/[/embed]

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਾਣਾ ਰਣਬੀਰ ਅਰਦਾਸ ਕਰਾਂ ਦੇ ਨਾਲ ਹਾਜ਼ਰ ਹੋਏ ਸਨ । ਇਸ ਫ਼ਿਲਮ ਦੀ ਕਹਾਣੀ ਰਾਣਾ ਰਣਬੀਰ ਨੇ ਖੁਦ ਹੀ ਲਿਖੀ ਸੀ ।ਇਸ ਦੇ ਨਾਲ ਹੀ ਉਹ ਪੋਸਤੀ ਫ਼ਿਲਮ ਵੀ ਬਣਾ ਚੁੱਕੇ ਹਨ ਜੋ ਕਿ ਜਲਦ ਹੀ ਰਿਲੀਜ਼ ਹੋਵੇਗੀ ਇਸ ਫ਼ਿਲਮ ਦੀ ਕਹਾਣੀ ਅਤੇ ਡਾਇਰੈਕਸ਼ਨ ਰਾਣਾ ਰਣਬੀਰ ਨੇ ਖੁਦ ਹੀ ਕੀਤੀ ਹੈ ।

You may also like