ਅਦਾਕਾਰਾ ਗੁਰਲੀਨ ਚੋਪੜਾ ਨੇ ਸਰਬੱਤ ਦੇ ਭਲੇ ਲਈ ਜਪੁਜੀ ਸਾਹਿਬ ਦੇ 4428 ਪਾਠ ਦੀ ਕੀਤੀ ਸੇਵਾ

Written by  Shaminder   |  May 21st 2020 12:37 PM  |  Updated: May 21st 2020 12:37 PM

ਅਦਾਕਾਰਾ ਗੁਰਲੀਨ ਚੋਪੜਾ ਨੇ ਸਰਬੱਤ ਦੇ ਭਲੇ ਲਈ ਜਪੁਜੀ ਸਾਹਿਬ ਦੇ 4428 ਪਾਠ ਦੀ ਕੀਤੀ ਸੇਵਾ

ਅਦਾਕਾਰਾ ਗੁਰਲੀਨ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਅਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਲਈ ਜਪੁਜੀ ਸਾਹਿਬ ਦੇ ਪਾਠ ਦੀ ਸੇਵਾ ਕੀਤੀ ਹੈ ਅਤੇ ਇਸ ਦਾ ਲਾਭ ਵੀ ਉਨ੍ਹਾਂ ਨੂੰ ਹੋਇਆ ਹੈ ।ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਇਆਂ ਲਿਖਿਆ ਕਿ ਬਾਬਾ ਜੀ ਮੇਰੀ ਹਰ ਭੈਣ ਦੀ ਮੁਰਾਦ ਪੂਰੀ ਹੋਵੇ ।

https://www.instagram.com/p/CAWzMgdn7LM/

ਧੰਨਵਾਦ ਮੇਰੀ ਜ਼ਿੰਦਗੀ ‘ਚ ਆਉਣ ਲਈ ਸਾਰੀਆਂ ਭੈਣਾਂ ਦਾ । ਅੱਜ ਮੇਰੇ ਚਲੀਹੇ ਵੀ ਪੂਰੇ ਹੋ ਗਏ ਮੈਂ ਕਿਸੇ ਲਈ ਰੱਖੇ ਸੀ”। ਗੁਰਲੀਨ ਚੋਪੜਾ ਨੇ ਸਾਰੀਆਂ ਕੁੜੀਆਂ ਅਤੇ ਔਰਤਾਂ ਲਈ ਸੁੱਖ ਸ਼ਾਂਤੀ ਲਈ ਅਰਦਾਸ ਵੀ ਕੀਤੀ ।

https://www.instagram.com/p/CAW0JIMH9mE/

ਗੁਰਲੀਨ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਗਾਇਕ ਬੱਬੂ ਮਾਨ ਦੀ ਫ਼ਿਲਮ ‘ਹਸ਼ਰ’ ‘ਚ ਵੀ ਉਹ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੇ ਫ਼ਿਲਮ ਬਾਗੀ, ਕਬੱਡੀ ਇੱਕ ਮੁਹੱਬਤ, ਅੱਜ ਦੇ ਰਾਂਝੇ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਪੰਜਾਬੀ ਹੀ ਨਹੀਂ ਉਨ੍ਹਾਂ ਨੇ ਤੇਲਗੂ ਸਣੇ ਕਈ ਭਾਸ਼ਾਵਾਂ ਦੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network