ਪੰਜਾਬੀ ਫ਼ਿਲਮਾਂ ਦੀ ਇਸ ਅਦਾਕਾਰਾ ਨੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ,ਖੋਲ੍ਹੇ ਕਈ ਰਾਜ਼, ਫ਼ਿਲਮੀ ਗਲਿਆਰਿਆਂ 'ਚ ਛਿੜੀ ਚਰਚਾ 

written by Shaminder | July 02, 2019

ਅਦਾਕਾਰਾ ਮਾਹੀ ਗਿੱਲ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ । ਮਾਹੀ ਗਿੱਲ ਜੋ ਕਿ ਕੈਰੀ ਆਨ ਜੱਟਾ,ਸ਼ਰੀਕ ਸਣੇ ਕਈ ਪੰਜਾਬੀ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਉਨ੍ਹਾਂ ਦਾ ਬੋਲਡ ਅਵਤਾਰ ਵੀ ਵੇਖਣ ਨੂੰ ਮਿਲਿਆ ਹੈ । ਪਰ ਇਸ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ । ਪਰ ਹੁਣ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਲੰਬੇ ਸਮੇਂ ਤੋਂ ਲਿਵ ਇਨ ਰਿਲੇਸ਼ਨਸ਼ਿੱਪ 'ਚ ਹਨ ਅਤੇ ਉਨ੍ਹਾਂ ਦੀ ਇੱਕ ਧੀ ਵੀ ਹੈ । https://www.instagram.com/p/BySZx3QhNeF/ ਮਾਹੀ ਗਿੱਲ ਦੇ ਇਸ ਬਿਆਨ ਨੇ ਫ਼ਿਲਮੀ ਗਲਿਆਰਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ । ਡੈਕਨ ਕ੍ਰੋਨੀਕਲ  ਨੂੰ ਦਿੱੱਤੇ ਗਏ ਇੱਕ ਇੰਟਰਵਿਊ ਦੌਰਾਨ ਮਾਹੀ ਗਿੱਲ ਨੇ ਆਪਣੀ ਆਉਣ ਵਾਲੇ ਪ੍ਰੋਜੈਕਟ ਫੈਮਿਲੀ ਆਫ਼ ਠਾਕੁਰਗੰਜ 'ਤੇ ਚਰਚਾ ਕੀਤੀ ਅਤੇ ਇਸੇ ਦੌਰਾਨ ਹੀ ਉਨ੍ਹਾਂ ਨੇ ਇਹ ਵੱਡਾ ਖੁਲਾਸਾ ਕੀਤਾ ਹੈ ।ਮਾਹੀ ਗਿੱਲ ਨੇ ਕਿਹਾ ਕਿ ਉਹ ਵਿਆਹੁਤਾ ਨਹੀਂ ਹਨ ਪਰ ਉਨ੍ਹਾਂ ਦਾ ਇੱਕ ਬੁਆਏ ਫ੍ਰੈਂਡ ਹੈ । https://www.instagram.com/p/BwBj8kDghpZ/ ਇਸ ਦੇ ਨਾਲ ਹੀ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਜਲਦ ਹੀ ਵਿਆਹ ਕਰਵਾਉਣਗੇ। ਵਿਆਹ ਕਰਵਾਉਣ ਜਾਂ ਨਾਂ ਕਰਵਾਉਣ ਨਾਲ ਉਨ੍ਹਾਂ ਦੇ ਰਿਸ਼ਤੇ 'ਤੇ ਕੋਈ ਫ਼ਰਕ ਨਹੀਂ ਪੈਂਦਾ। https://www.instagram.com/p/BvwR4-lAI43/ ਦੱਸ ਦਈਏ ਕਿ ਮਾਹੀ ਗਿੱਲ ਨੇ ਪੰਜਾਬੀ ਫ਼ਿਲਮਾਂ ਚੱਕ ਦੇ ਫੱਟੇ, ਕੈਰੀ ਆਨ ਜੱਟਾ ਸਣੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ਗੈਂਗਸ ਆਫ਼ ਵਾਸੇਪੁਰ,ਸਾਹਿਬ ਬੀਵੀ ਔਰ ਗੁਲਾਮ  ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਇਨ੍ਹਾਂ ਫ਼ਿਲਮਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ ।

0 Comments
0

You may also like