ਨੀਰੂ ਬਾਜਵਾ ਨੇ ਆਪਣੀਆਂ ਧੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਇਹ ਖ਼ਾਸ ਸੁਨੇਹਾ

Written by  Shaminder   |  May 11th 2020 12:29 PM  |  Updated: May 11th 2020 12:29 PM

ਨੀਰੂ ਬਾਜਵਾ ਨੇ ਆਪਣੀਆਂ ਧੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਇਹ ਖ਼ਾਸ ਸੁਨੇਹਾ

ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਧੀਆਂ ਆਲੀਆ ‘ਤੇ ਅਕੀਰਾ ਦੇ ਜਨਮ ਵੇਲੇ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਨੀਰੂ ਬਾਜਵਾ ਦੀਆਂ ਤਿੰਨੇ ਧੀਆਂ ਨਜ਼ਰ ਆ ਰਹੀਆਂ ਹਨ । ਇਸ ਵੀਡੀਓ ਨੂੰ ਉਨ੍ਹਾਂ ਨੇ ਬੀਤੇ ਦਿਨ ਸਾਂਝਾ ਕੀਤਾ ਸੀ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ ਕਿ “ਮੇਰੀ ਸਭ ਤੋਂ ਮਨ ਪਸੰਦ ਭੂਮਿਕਾ #ਮਾਂ, ਮੇਰੀ ਸਭ ਤੋਂ ਮਜ਼ਬੂਤ, ਮਜ਼ਾਕੀਆ ਪਿਆਰ ਕਰਨ ਵਾਲੀ ਅਨਾਇਆ।

https://www.instagram.com/p/CAA91rSF-7O/

ਮੇਰੀ ਆਲੀਆ ਅਤੇ ਅਕੀਰਾ ਜਿਨ੍ਹਾਂ ਦਾ ਜਨਮ ਥੋੜਾ ਜਲਦੀ ਹੋ ਗਿਆ ਸੀ । ਤੁਹਾਡੀ ਮਾਂ ਨੂੰ ਮੇਰੇ ਛੋਟੇ ਲੜਾਕੂ ਹੋਣ ‘ਤੇ ਬਹੁਤ ਮਾਣ ਹੈ” ।ਨੀਰੂ ਬਾਜਵਾ ਦੇ ਘਰ ਪਿੱਛੇ ਜਿਹੇ ਦੋ ਜੁੜਵਾ ਬੱਚੀਆਂ ਨੇ ਜਨਮ ਲਿਆ ਸੀ ਅਤੇ ਜਿਸ ਤੋਂ ਬਾਅਦ ਉਹ ਅਕਸਰ ਆਪਣੀਆਂ ਧੀਆਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਇੱਕ ਹੋਰ ਧੀ ਹੈ। ਜਿਸ ਦਾ ਨਾਂਅ ਅਨਾਇਆ ਹੈ ।

https://www.instagram.com/p/B_uxt6BlF4a/

ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਜੱਟ ਐਂਡ ਜੂਲੀਅਟ, ਲੌਂਗ ਲਾਚੀ, ਅਤੇ ਪਿਛਲੇ ਸਾਲ ਆਈ ਛੜਾ ਫ਼ਿਲਮ ਉਨ੍ਹਾਂ ਚੋਣਵੀਆਂ ਫ਼ਿਲਮਾਂ ‘ਚੋਂ ਇੱਕ ਹਨ । ਜਿਨ੍ਹਾਂ ਨੇ ਬਾਕਸ ਆਫ਼ਿਸ ‘ਤੇ ਵਧੀਆ ਬਿਜਨੇਸ ਕੀਤਾ ਸੀ । ਇਸ ਤੋਂ ਪਹਿਲਾਂ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network