ਖੁਦ ਨੂੰ ਫਿੱਟ ਰੱਖਣ ਲਈ ਪਾਲੀਵੁੱਡ ਦੀਆਂ ਇਹ ਹੀਰੋਇਨਾਂ ਇਸ ਤਰ੍ਹਾਂ ਕਰਦੀਆਂ ਹਨ ਮਿਹਨਤ, ਵੀਡੀਓ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ

written by Shaminder | February 28, 2020

ਬਾਲੀਵੁੱਡ ਵਾਂਗ ਹੁਣ ਪਾਲੀਵੁੱਡ 'ਚ ਵੀ ਨਿੱਤ ਨਵੀਆਂ ਹੀਰੋਇਨਾਂ ਦੀ ਐਂਟਰੀ ਹੋ ਰਹੀ ਹੈ ।ਇਹ ਹੀਰੋਇਨਾਂ ਆਪਣੀ ਦਿੱਖ ਨੂੰ ਖੂਬਸੂਰਤ ਅਤੇ ਫਿਗਰ ਨੂੰ ਮੈਂਟੇਨ ਰੱਖਣ ਲਈ ਕਾਫੀ ਮਿਹਨਤ ਕਰਦੀਆਂ ਹਨ ।ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਹੀਰੋਇਨਾਂ ਬਾਰੇ ਦੱਸਣ ਜਾ ਰਹੇ ਹਾਂ । ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੀ ਅੜਬ ਮੁਟਿਆਰ ਯਾਨੀ ਕਿ ਸੋਨਮ ਬਾਜਵਾ ਦੀ ।

[embed]https://www.instagram.com/p/B9CD2pEh0oK/[/embed]

ਜੋ ਕਿ ਸੋਸ਼ਲ ਮੀਡੀਆ 'ਤੇ ਬਹੁਤ ਹੀ ਐਕਟਿਵ ਰਹਿੰਦੇ ਹਨ ਅਤੇ ਹਮੇਸ਼ਾ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਸੋਨਮ ਬਾਜਵਾ ਨੇ ਖੁਦ ਨੂੰ ਇਸ ਸਾਲ ਹੋਰ ਵੀ ਫਿੱਟ ਰੱਖਣ ਦਾ ਟੀਚਾ ਮਿੱਥਿਆ ਹੈ । ਉਨ੍ਹਾਂ ਦੇ ਸਰੀਰ ਦੇ ਲਚੀਲੇਪਣ ਦਾ ਅੰਦਾਜ਼ਾ ਤੁਸੀਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ।ਆਉ ਅਸੀਂ ਤੁਹਾਨੂੰ ਉਨ੍ਹਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਐਕਸਰਸਾਈਜ਼ ਦੀਆਂ ਕੁਝ ਤਸਵੀਰਾਂ ਵਿਖਾਉਂਦੇ ਹਾਂ ।

[embed]https://www.instagram.com/p/B2TJ7xsh9xR/[/embed]

ਸੋਨਮ ਬਾਜਵਾ ਐਕਸਰਸਾਈਜ਼ ਦੇ ਨਾਲ-ਨਾਲ ਡਾਈਟ ਦਾ ਵੀ ਖ਼ਾਸ ਖ਼ਿਆਲ ਰੱਖਦੇ ਹਨ ।

[embed]https://www.instagram.com/p/B2Gs0xihIyO/[/embed]

ਹੁਣ ਗੱਲ ਕਰਦੇ ਹਾਂ ਪਾਲੀਵੁੱਡ ਅਤੇ ਟੀਵੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਹਸਤੀ ਕਵਿਤਾ ਕੌਸ਼ਿਕ ਦੀ ਜੋ ਕਿ ਖੁਦ ਨੂੰ ਫਿੱਟ ਰੱਖਣ ਲਈ ਕਾਫੀ ਮਿਹਨਤ ਕਰਦੇ ਹਨ । ਉਹ ਯੋਗ ਦੇ ਅਜਿਹੇ ਆਸਨ ਕਰਦੇ ਹਨ ਕਿ ਉਨ੍ਹਾਂ ਦੇ ਇਨ੍ਹਾਂ ਔਖੇ ਆਸਣਾਂ ਨੂੰ ਵੇਖ ਕੇ ਕਿਸੇ ਦੇ ਵੀ ਪਸੀਨੇ ਛੁੱਟ ਜਾਣ ।

[embed]https://www.instagram.com/p/B8-mycLFD_l/[/embed]

ਉਹ ਘੰਟਿਆਂ ਬੱਧੀ ਯੋਗ ਕਰਦੇ ਹਨ ਅਤੇ ਇਸ ਦੇ ਨਾਲ –ਨਾਲ ਡਾਈਟ ਦਾ ਵੀ ਪੂਰਾ ਧਿਆਨ ਰੱਖਦੇ ਹਨ । ਉਹ ਆਪਣੀ ਯੋਗ ਵਿਧੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਦਰਸ਼ਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ ।

[embed]https://www.instagram.com/p/B8TCSVolX7-/[/embed]

ਹੁਣ ਗੱਲ ਕਰਦੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਜਲਵਾ ਵਿਖਾਉਣ ਵਾਲੀ ਗਾਇਕਾ 'ਤੇ ਅਦਾਕਾਰਾ ਸੁਨੰਦਾ ਸ਼ਰਮਾ ਦੀ । ਜੋ ਅੱਜ ਕੱਲ੍ਹ ਆਪਣੀ ਫਿੱਟਨੈਸ ਨੂੰ ਲੈ ਕੇ ਬੇਹੱਦ ਸਚੇਤ ਹੈ ।

[embed]https://www.instagram.com/p/B9GXCt5F459/[/embed]

ਉਹ ਖੁਦ ਨੂੰ ਫਿੱਟ ਰੱਖਣ ਲਈ ਘੰਟਿਆਂ ਬੱਧੀ ਜਿੰਮ 'ਚ ਪਸੀਨਾ ਵਹਾਉਂਦੇ ਨੇ ।ਸਰੀਰ 'ਤੇ ਫਾਲਤੂ ਚਰਬੀ ਹਟਾਉਣ ਲਈ ਉਹ ਕਈ ਤਰ੍ਹਾਂ ਦੀਆਂ ਐਕਸਰਸਾਈਜ਼ ਕਰਦੇ ਹਨ ।ਜਿਸ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ ।

[embed]https://www.instagram.com/p/B8qLQb_lhA5/[/embed]

 

You may also like