ਪੰਜਾਬੀ ਅਦਾਕਾਰ ਰੰਜਨ ਸਹਿਗਲ ਦਾ ਹੋਇਆ ਦਿਹਾਂਤ, ਐਸ਼ਵਰਿਆ ਰਾਏ ਤੇ ਰਣਦੀਪ ਹੁੱਡਾ ਦੀ ‘ਸਰਬਜੀਤ’ ਫ਼ਿਲਮ ‘ਚ ਕੀਤਾ ਸੀ ਕੰਮ
ਇੱਕ ਹੋਰ ਵਧੀਆ ਅਦਾਕਾਰ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਨੇ । ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਰੰਜਨ ਸਹਿਗਲ ਦਾ ਦਿਹਾਂਤ ਹੋ ਗਿਆ ਹੈ । ਉਹ ਸਿਰਫ 36 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ । ਚੰਡੀਗੜ੍ਹ ਦੇ ਰਹਿਣ ਵਾਲੇ ਰੰਜਨ ਸਹਿਗਲ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ । ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ । ਪਰ ਬਿਮਾਰੀ ਦੇ ਨਾਲ ਜੰਗ ਲੜਦੇ ਹੋਏ ਉਹ ਜ਼ਿੰਦਗੀ ਨੂੰ ਹਾਰ ਗਏ ।
ਜੇ ਗੱਲ ਕਰੀਏ ਰੰਜਨ ਸਹਿਗਲ ਕਈ ਨਾਮੀ ਸੀਰੀਅਲਾਂ ਅਤੇ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾ ਚੁੱਕੇ ਸਨ ।
ਰੰਜਨ ਸਹਿਗਲ ਐਸ਼ਵਰਿਆ ਰਾਏ ਬੱਚਨ ਅਤੇ ਰਣਦੀਪ ਹੁੱਡਾ ਸਟਾਰਰ ਫ਼ਿਲਮ ਸਰਬਜੀਤ ਵਿੱਚ ਅਹਿਮ ਕਿਰਦਾਰ ਚ ਨਜ਼ਰ ਆਏ ਸੀ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਯਾਰਾਂ ਦਾ ਕੈਚਅੱਪ, ਮਾਹੀ ਐੱਨ.ਆਰ.ਆਈ ਵਰਗੀ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ ।