ਪਾਲੀਵੁੱਡ ਸਿਤਾਰਿਆਂ ਨੇ National Sibling Day 'ਤੇ ਆਪਣੇ ਭੈਣ-ਭਰਾਵਾਂ ਦੇ ਲਈ ਪਿਆਰ ਨੂੰ ਖ਼ਾਸ ਸੰਦੇਸ਼ਾਂ ਰਾਹੀਂ ਕੀਤਾ ਬਿਆਨ

Written by  Lajwinder kaur   |  April 11th 2019 01:32 PM  |  Updated: April 11th 2019 02:33 PM

ਪਾਲੀਵੁੱਡ ਸਿਤਾਰਿਆਂ ਨੇ National Sibling Day 'ਤੇ ਆਪਣੇ ਭੈਣ-ਭਰਾਵਾਂ ਦੇ ਲਈ ਪਿਆਰ ਨੂੰ ਖ਼ਾਸ ਸੰਦੇਸ਼ਾਂ ਰਾਹੀਂ ਕੀਤਾ ਬਿਆਨ

ਦੁਨੀਆਂ ਭਰ ‘ਚ ਨੈਸ਼ਨਲ ਸਿਬਲਿੰਗ ਡੇਅ ਨੂੰ ਬੜੇ ਹੀ ਉਲਾਸ ਨਾਲ ਮਨਾਇਆ ਜਾ ਰਿਹਾ ਹੈ। ਜਿਸ ਨੂੰ ਸਾਰੇ ਪੰਜਾਬੀ ਸਿਤਾਰਿਆਂ ਨੇ ਵੀ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਮਨਾ ਰਹੇ ਹਨ। ਹਰ ਸ਼ਖ਼ਸ ਦੀ ਜ਼ਿੰਦਗੀ ‘ਚ ਮਾਂ-ਬਾਪ ਤੋਂ ਬਾਅਦ ਜਿਹੜਾ ਰਿਸ਼ਤਾ ਦਿਲ ਦੇ ਸਭ ਤੋਂ ਨੇੜੇ ਹੁੰਦਾ ਹੈ, ਉਹ ਭੈਣ-ਭਰਾ ਦਾ ਰਿਸ਼ਤਾ ਹੁੰਦਾ ਹੈ। ਭੈਣ-ਭਰਾਵਾਂ ਨਾਲ ਬਿਤਾਏ ਪਲ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਚੋਂ ਇੱਕ ਹੁੰਦੇ ਨੇ ਜਿਹੜੇ ਉਮਰ ਭਰ ਇਨਸਾਨ ਦੇ ਨਾਲ ਰਹਿੰਦੇ ਹਨ। ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਆਪਣੇ ਭੈਣ-ਭਰਾਵਾਂ ਨਾਲ ਬਿਤਾਏ ਇਨ੍ਹਾਂ ਪਲਾਂ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ ਉੱਤੇ ਸੰਦੇਸ਼ ਸਾਂਝੇ ਕੀਤੇ ਹਨ।

ਹੋਰ ਵੇਖੋ:ਹਰਭਜਨ ਮਾਨ ਨੇ ਖਾਲਸਾ ਏਡ ਦੇ 20 ਸਾਲ ਪੂਰੇ ਹੋਣ ਤੇ ਕੀਤਾ ਇਹ ਖ਼ਾਸ ਮੈਸੇਜ

ਪਹਿਲਾਂ ਗੱਲ ਕਰਦੇ ਹਾਂ ਪੰਜਾਬੀ ਇੰਡਸਟਰੀ ਦੀ ਬੇਹੱਦ ਹੀ ਖੂਬਸੂਰਤ ਆਦਾਕਾਰਾ ਨੀਰੂ ਬਾਜਵਾ ਦੀ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਦੇ ਹੋਏ ਆਪਣੀ ਭੈਣਾਂ ਨੂੰ ਇਸ ਖ਼ਾਸ ਦਿਨ ਦੀ ਮੁਬਾਰਕਾਂ ਦਿੱਤੀਆਂ ਹਨ। ਵੀਡੀਓ ‘ਚ ਉਨ੍ਹਾਂ ਦੇ ਨਾਲ ਰੁਬੀਨਾ ਬਾਜਵਾ ਵੀ ਨਜ਼ਰ ਆ ਰਹੇ ਨੇ। ਪੰਜਾਬੀ ਇੰਡਸਟਰੀ ਦੇ ਯੁਵਾ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਮਿਲਿੰਦ ਗਾਬਾ ਦੀ ਭੈਣ ਪਲਵੀ ਗਾਬਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ,  ‘We both wish you a very happy National Siblings Day....hasste khelte raho, But also Respect each other’

View this post on Instagram

 

We both wish you a very happy National Siblings Day....hasste khelte raho, But also Respect each other❤️

A post shared by Pallavi Gaba (@pallavi_gaba) on

ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦਾ ਨਵਾਂ ਚਿਹਰਾ ਤਾਨੀਆ ਜਿਨ੍ਹਾਂ ਨੇ ਕਿਸਮਤ ਮੂਵੀ ਦੇ ਨਾਲ ਪੰਜਾਬੀ ਫ਼ਿਲਮ ਜਗਤ ‘ਚ ਆਪਣੀ ਅਦਾਕਾਰੀ ਪੇਸ਼ ਕੀਤੀ ਹੈ। ਇਸ ਤੋਂ ਬਾਅਦ ‘ਗੁੱਡੀਆਂ ਪਟੋਲੇ’ ਤੇ ‘ਰੱਬ ਦਾ ਰੇਡੀਓ-2’ ਫ਼ਿਲਮ ‘ਚ ਵਾਹ-ਵਾਹੀ ਖੱਟੀ ਹੈ। ਉਨ੍ਹਾਂ ਨੇ ਆਪਣੀ ਭੈਣ ਦੀ ਤਸਵੀਰ ਸ਼ੇਅਰ ਕਰਦੇ ਹੋਏ ਬਹੁਤ ਹੀ ਪਿਆਰੀ ਕੈਪਸ਼ਨ ਲਿਖਦੇ ਹੋਏ ਕਿਹਾ, ‘Its National Sibling Day, how could i miss mine,,,my partner of crime and my wall of support..... being the younger one, u gave me the privilege to feel the motherhood.... love you the most’


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network