ਬਾਲੀਵੁੱਡ ਤੇ ਪਾਲੀਵੁੱਡ ਸਿਤਾਰਿਆਂ ਨੇ ਵਿਸ਼ਵ ਕੌਮਾਂਤਰੀ ਮਹਿਲਾ ਦਿਵਸ ਉੱਤੇ ਆਪਣੇ ਫੈਨਜ਼ ਨੂੰ ਦਿੱਤੀ ਵਧਾਈ

Written by  Lajwinder kaur   |  March 08th 2019 02:50 PM  |  Updated: March 08th 2019 02:50 PM

ਬਾਲੀਵੁੱਡ ਤੇ ਪਾਲੀਵੁੱਡ ਸਿਤਾਰਿਆਂ ਨੇ ਵਿਸ਼ਵ ਕੌਮਾਂਤਰੀ ਮਹਿਲਾ ਦਿਵਸ ਉੱਤੇ ਆਪਣੇ ਫੈਨਜ਼ ਨੂੰ ਦਿੱਤੀ ਵਧਾਈ

ਵਿਸ਼ਵ ਕੌਮਾਂਤਰੀ ਮਹਿਲਾ ਦਿਵਸ ਨੂੰ ਹਰ ਸਾਲ 8 ਮਾਰਚ ਯਾਨੀਕਿ ਅੱਜ ਦੇ ਦਿਨ ਬੜੇ ਉਲਾਸ ਨਾਲ ਮਨਾਇਆ ਜਾਂਦਾ ਹੈ। ਜਿਸ ਦੇ ਚੱਲਦੇ ਬਾਲੀਵੁੱਡ ਤੇ ਪਾਲੀਵੁੱਡ ਸਿਤਾਰਿਆਂ ਨੇ ਦੇਸ਼ਵਾਸੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦਿੱਤੀਆਂ ਨੇ। ਬਾਲੀਵੁੱਡ ਦੇ ਦਿੱਗਜ ਕਲਾਕਾਰ ਅਮਿਤਾਭ ਬੱਚਨ, ਵਿਵੇਕ ਓਬਰਾਏ, ਦਿਆ ਮਿਰਜ਼ਾ ਤੋਂ ਇਲਾਵਾ ਪੰਜਾਬੀ ਸਿਤਾਰੇ ਜਿਵੇਂ ਸਿੰਮੀ ਚਾਹਲ, ਗੈਰੀ ਸੰਧੂ, ਨੀਰੂ ਬਾਜਵਾ ਤੇ ਕਈ ਹੋਰ ਕਲਾਕਾਰਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ ਹੈ।

ਬਿੱਗ ਬੀ ਅਮਿਤਾਭ ਬੱਚਨ ਨੇ ਵੀ ਟਵੀਟ ਕਰਕੇ ਕਿਹਾ ਹੈ,

‘ਇੱਕ ਵਿਸ਼ੇਸ਼ ਦਿਨ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਲਈ !!???

ਨਾ!!

ਮੇਰੇ ਲਈ ਹਰ ਦਿਨ ਮਹਿਲਾ ਦਿਵਸ ਹੈ..’

 

ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਦਿਨ ਉੱਤੇ ਇੱਕ ਵੀਡੀਓ ਬਣਾ ਕੇ ਸ਼ੇਅਰ ਕੀਤੀ ਹੈ। ਵੀਡੀਓ ‘ਚ ਉਹਨਾਂ ਨੇ ਕਿਹਾ ਕਿ ਹਰ ਦਿਨ ਮਹਿਲਾ ਦਿਵਸ ਵਾਂਗ ਸੈਲੀਬ੍ਰੇਟ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਉਹਨਾਂ ਨੇ ਸਾਰੀਆਂ ਮਹਿਲਾਵਾਂ ਨੂੰ ਵਧਾਈਆਂ ਦਿੱਤੀਆਂ ਨੇ।

 

ਪਰਮੀਸ਼ ਵਰਮਾ ਨੇ ਵੀ ਆਪਣੇ ਟਵਿੱਟਰ ਉੱਤੇ ਕਿਊਟ ਬੱਚੀ ਅੰਬਰ ਨਾਲ ਤਸਵੀਰ ਪਾ ਕੇ ਕੈਪਸ਼ਨ ‘ਚ ਲਿਖਿਆ ਹੈ, ‘ #HappyInternationalWomensDay, To Our Creators, Our Mothers Daughters Sisters and a Wife, More Power to you’

ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਵੀ ਇੰਸਟਾਗ੍ਰਾਮ ਉੱਤੇ ਤਸਵੀਰ ਪਾ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ ਹੈ।

 

View this post on Instagram

 

HAPPY WOMEN DAY

A post shared by Garry Sandhu (@officialgarrysandhu) on

ਪੰਜਾਬੀ ਗਾਇਕ ਗੈਰੀ ਸੰਧੂ ਨੇ ਵੀ ਇੰਸਟਾਗ੍ਰਾਮ ਉੱਤੇ ਆਪਣੀ ਇੱਕ ਤਸਵੀਰ ਪਾਈ ਹੈ ਜਿਸ ‘ਚ ਉਹਨਾਂ ਦੇ ਨਾਲ ਉਹਨਾਂ ਦੀ ਮਾਤਾ ਜੀ ਤੇ ਮਾਸੀ ਜੀ ਨਜ਼ਰ ਆ ਰਹੇ ਹਨ ਤੇ ਨਾਲ ਹੀ ਗੈਰੀ ਸੰਧੂ ਨੇ ਕੈਪਸ਼ਨ ‘ਚ ਲਿਖਿਆ ਹੈ ‘ਹੈਪੀ ਵੂਮੈਨਸ ਡੇਅ’। ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਸਰਗੁਨ ਮਹਿਤਾ, ਹਿਮਾਂਸ਼ੀ ਖੁਰਾਨਾ ਤੇ ਕਈ ਹੋਰ ਕਲਾਕਾਰਾਂ ਨੇ ਵਿਸ਼ਵ ਕੌਮਾਂਤਰੀ ਮਹਿਲਾ ਦਿਵਸ ਉੱਤੇ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network