ਪੰਜਾਬੀ ਸਿਤਾਰਿਆਂ ਨੇ ਦਿੱਤੀਆਂ ਨਵੇਂ ਸਾਲ ‘2020’ ਦੀਆਂ ਵਧਾਈਆਂ

written by Lajwinder kaur | January 01, 2020

ਨਵੇਂ ਸਾਲ ਯਾਨੀ ਕਿ 2020 ਦਾ ਆਗਾਜ਼ ਹੋ ਚੁੱਕਿਆ ਹੈ। ਨਵੇਂ ਸਾਲ ਦਾ ਜਸ਼ਨ ਜਿੱਥੇ ਪੂਰੀ ਦੁਨੀਆ ਮਨਾ ਰਹੀ ਹੈ। ਉੱਥੇ ਹੀ ਮਨੋਰੰਜਨ ਜਗਤ ਦੇ ਸਿਤਾਰੇ ਵੀ ਬੜੇ ਹੀ ਉਤਸ਼ਾਹ ਨਾਲ ਨਵੇਂ ਸਾਲ ਦਾ ਵੈਲਕਮ ਕਰ ਰਹੇ ਨੇ। ਜਿਸਦੇ ਚੱਲਦੇ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਚਾਹੁਣ ਵਾਲਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਹਨ। ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਬਿੰਨੂ ਢਿੱਲੋਂ, ਕੌਰ ਬੀ, ਦਿਲਜੋਤ, ਬੌਬੀ ਲਾਇਲ, ਸਿੰਮੀ ਚਾਹਲ, ਸਰਗੁਣ ਮਹਿਤਾ ਤੇ ਕਈ ਹੋਰ ਕਲਾਕਾਰਾਂ ਨੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ।

 
 
View this post on Instagram
 

Happy New Year ????

A post shared by Binnu Dhillon (@binnudhillons) on

ਗੱਲ ਕਰੀਏ ਦਿਲਜੀਤ ਦੋਸਾਂਝ ਨੇ ਤਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਪਿਛਲੇ ਸਾਲ 2019 ਦਾ ਲੇਖਾ ਜੋਖਾ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਧੰਨਵਾਦ 2019..ਇਹ ਸਾਲ ਬਹੁਤ ਵਧੀਆ ਸੀ..ਧੰਨਵਾਦ ਮੇਰੇ ਫੈਨਜ਼ ਦਾ ਜਿਨ੍ਹਾਂ ਨੇ ਇਹ ਸਾਲ ਮੇਰੇ ਲਈ ਯਾਦਗਾਰ ਬਣਾਇਆ ਹੈ..ਸ਼ੁਕਰ..ਪਰਮਾਤਮਾ ਕਰੇ ਇਹ ਸਾਲ #2020 ਵੀ ਬਹੁਤ ਸਾਰੀਆਂ ਖੁਸ਼ੀਆਂ ਤੇ ਚੜ੍ਹਦੀ ਕਲਾ ‘ਚ ਰੱਖੇ....’  
ਉਧਰ ਗਿੱਪੀ ਗਰੇਵਾਲ ਨੇ ਵੀ ਆਪਣੇ ਆਉਣ ਵਾਲੇ ਗੀਤ ‘ਵੇਅਰ ਬੇਬੀ ਵੇਅਰ’  ਉੱਤੇ ਸਰਗੁਣ ਮਹਿਤਾ ਦੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ।  
 
View this post on Instagram
 

Happy New Year to all of you amazing souls❤️ ~ from me and Annabelle???? ‘ Waheguru ji mehar bnayi rakhan saareya te???

A post shared by Simi Chahal ? (@simichahal9) on

ਪੰਜਾਬੀ ਅਦਾਕਾਰਾ ਸਿੰਮੀ ਚਾਹਲ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ ਤੇ ਨਾਲ ਹੀ ਲਿਖਿਆ ਹੈ, ‘ ਮੇਰੇ ਤੇ ਐਨਾਬੈਲ ਵੱਲੋਂ ਸਭ ਨੂੰ ਹੈਪੀ ਨਿਊ ਯੀਅਰ..’  
 
View this post on Instagram
 

Saal naya par dost purane. @dannyalagh @ravidubey2312 @ninoshkasaldanha @subodh_dubey

A post shared by Sargun Mehta (@sargunmehta) on

ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਵੀ ਆਪਣੇ ਲਾਈਫ਼ ਪਾਟਨਰ ਤੇ ਦੋਸਤਾਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਨੇ। ਪੰਜਾਬੀ ਗਾਇਕਾ ਬੌਬੀ ਲਾਇਲ ਤੇ ਕੌਰ ਬੀ ਹੋਰਾਂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੇ ਚਾਹੁਣ ਵਾਲਿਆਂ ਨੂੰ ਨਵੇਂ ਸਾਲ 2020 ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ।  
 
 
View this post on Instagram
 

HpyNewYear2020?

A post shared by KaurB (@kaurbmusic) on

 
 
View this post on Instagram
 

Smiling into New Year 2020 ?? Wishing Happiness and Joys for you this year❤️

A post shared by DILJOTT (@diljott) on

ਪੰਜਾਬੀ ਅਦਾਕਾਰਾ ਦਿਲਜੋਤ ਜੋ ਬਹੁਤ ਜਲਦ ‘ਖ਼ਤਰੇ ਦਾ ਘੁੱਗੂ’ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਨੇ। ਉਨ੍ਹਾਂ ਨੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ ਤੇ ਨਾਲ ਹੀ ਕੈਪਸ਼ਨ ਚ ਲਿਖਿਆ ਹੈ ‘ਮੁਸਕਰਾਉਂਦੇ ਹੋਏ ਦੇ ਨਾਲ ਨਵੇਂ ਸਾਲ 2020 ‘ਚ.. ਮੈਂ ਦੁਆਵਾਂ ਕਰਦੀ ਹਾਂ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ’  

0 Comments
0

You may also like