ਤੁਹਨੂੰ ਇਹਨਾਂ ਸਿਤਾਰਿਆਂ ਦੀ ਕਿਹੜੀ ਲੁੱਕ ਹੈ ਵੱਧ ਪਸੰਦ, ਪੱਗ ਨਾਲ ਜਾਂ ਪੱਗ ਤੋਂ ਬਿਨਾਂ ?

written by Aaseen Khan | May 19, 2019

ਤੁਹਨੂੰ ਇਹਨਾਂ ਸਿਤਾਰਿਆਂ ਦੀ ਕਿਹੜੀ ਲੁੱਕ ਹੈ ਵੱਧ ਪਸੰਦ, ਪੱਗ ਨਾਲ ਜਾਂ ਪੱਗ ਤੋਂ ਬਿਨਾਂ ? : ਸਾਡੇ ਪੰਜਾਬੀ ਸਿਤਾਰੇ ਅਕਸਰ ਹੀ ਆਪਣੇ ਗਾਣਿਆਂ ਅਤੇ ਫ਼ਿਲਮਾਂ 'ਚ ਵੱਖੋ ਵੱਖਰੀ ਦਿੱਖ 'ਚ ਨਜ਼ਰ ਆਉਂਦੇ ਰਹਿੰਦੇ ਹਨ। ਕਈ ਸਿਤਾਰੇ ਹਮੇਸ਼ਾ ਪੱਗ ਨਾਲ ਨਜ਼ਰ ਆਉਂਦੇ ਹਨ ਤੇ ਬਹੁਤ ਸਾਰੇ ਅਜਿਹੇ ਸਟਾਰਜ਼ ਹਨ ਜਿਹੜੇ ਕਦੇ ਪੱਗ ਨਾਲ ਅਤੇ ਕਦੇ ਪਗੜੀ ਤੋਂ ਬਿਨਾਂ ਗਾਣਿਆਂ ਤੇ ਫ਼ਿਲਮਾਂ 'ਚ ਨਜ਼ਰ ਆਉਂਦੇ ਹਨ। ਅੱਜ ਅਸੀਂ ਉਹਨਾਂ ਕੁਝ ਸਿਤਾਰਿਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੇ ਪੱਗ ਨਾਲ ਅਤੇ ਬਿਨਾਂ ਪੱਗ ਤੋਂ ਦਿਖਦੇ ਰਹਿੰਦੇ ਹਨ।

Pollywood stars with turban and without Turban look witch one you like Babbu Maan
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਾਇਕ, ਗੀਤਕਾਰ, ਅਦਾਕਾਰ ਅਤੇ ਮਿਊਜ਼ਿਕ ਡਾਇਰੈਕਟਰ ਬੱਬੂ ਮਾਨ ਜਿੰਨ੍ਹਾਂ ਦੇ ਕੱਟੜ ਫੈਨਜ਼ ਉਹਨਾਂ ਨੂੰ ਹਰ ਇੱਕ ਲੁੱਕ 'ਚ ਪਸੰਦ ਕਰਦੇ ਹਨ। ਬੱਬੂ ਮਾਨ ਨੇ ਕਈ ਫ਼ਿਲਮਾਂ ਅਤੇ ਗਾਣਿਆਂ 'ਚ ਪੱਗ ਬੰਨ੍ਹ ਕੇ ਪਰਦੇ 'ਤੇ ਕਿਰਦਾਰ ਨਿਭਾਏ ਹਨ,ਜਿੰਨ੍ਹਾਂ ਨੂੰ ਬਹੁਤ ਪਿਆਰ ਮਿਲਦਾ ਹੈ।
Pollywood stars with turban and without Turban look witch one you like gippy grewal
ਅਗਲਾ ਨਾਮ ਹੈ ਪੰਜਾਬੀ ਇੰਡਸਟਰੀ ਦੇ ਦੇਸੀ ਰਾਕਸਟਾਰ ਗਿੱਪੀ ਗਰੇਵਾਲ ਹੋਰਾਂ ਦਾ। ਗਿੱਪੀ ਗਰੇਵਾਲ ਜ਼ਿਆਦਾਤਰ ਆਮ ਜ਼ਿੰਦਗੀ 'ਚ ਪੱਗ ਤੋਂ ਬਿਨਾਂ ਹੀ ਦਿਖਾਈ ਦਿੰਦੇ ਹਨ। ਪਰ ਪਰਦੇ 'ਤੇ ਗਿੱਪੀ ਗਰੇਵਾਲ ਬਹੁਤ ਸਾਰੇ ਕਿਰਦਾਰ ਸਰਦਾਰ ਦੇ ਰੂਪ 'ਚ ਨਿਭਾ ਚੁੱਕੇ ਹਨ। ਫ਼ਿਲਮ ਮੰਜੇ ਬਿਸਤਰੇ ਪਹਿਲੀ ਤੇ ਦੂਜੀ, ਅਰਦਾਸ ਵਰਗੀਆਂ ਫ਼ਿਲਮਾਂ 'ਚ ਗਿੱਪੀ ਗਰੇਵਾਲ ਪਗੜੀ 'ਚ ਨਜ਼ਰ ਆ ਚੁੱਕੇ ਹਨ।
Pollywood stars with turban and without Turban look witch one you like garry sandhu
ਗੈਰੀ ਸੰਧੂ ਉਹ ਗਾਇਕ ਤੇ ਗੀਤਕਾਰ ਜਿੰਨ੍ਹਾਂ ਦੀ ਕਲਮ ਤੇ ਅਵਾਜ਼ ਨੇ ਬਹੁਤ ਸਾਰੇ ਹਿੱਟ ਗੀਤ ਪੰਜਾਬੀਆਂ ਨੂੰ ਦਿੱਤੇ ਹਨ। ਗੈਰੀ ਸੰਧੂ ਗਾਣਿਆਂ ਦੀਆਂ ਵੀਡੀਓਜ਼ ਤੋਂ ਇਲਾਵਾ ਆਮ ਵੀ ਸ਼ੋਸ਼ਲ ਮੀਡੀਆ 'ਤੇ ਪਰਨਾ ਬੰਨ੍ਹ ਕੇ ਨਜ਼ਰ ਆਉਂਦੇ ਰਹਿੰਦੇ ਹਨ। ਹੋਰ ਵੇਖੋ : ਰਾਜਵੀਰ ਜਵੰਦਾ ਦੇ ਰਹੇ ਨੇ ਹਵਾਵਾਂ ਨੂੰ ਸੁਨੇਹੇ, 'ਹੋਣ ਵਾਲਾ ਸਰਦਾਰ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ
Pollywood stars with turban and without Turban look witch one you like parmish verma
ਹੁਣ ਦੇਖਦੇ ਹਾਂ ਪਰਮੀਸ਼ ਵਰਮਾ ਦੇ ਪੱਗ ਨਾਲ ਅਤੇ ਪੱਗ ਤੋਂ ਬਿਨਾਂ ਲੁੱਕ ਨੂੰ। ਪਰਮੀਸ਼ ਵਰਮਾ ਟਰੈਂਡਸੈਟਰ ਹਨ। ਨੌਜਵਾਨ ਮੁੰਡੇ ਉਹਨਾਂ ਦੇ ਅੰਦਾਜ਼ ਨੂੰ ਫਾਲੋ ਕਰਦੇ ਨਜ਼ਰ ਆਉਂਦੇ ਹਨ। ਪਰਮੀਸ਼ ਨੇ ਕਈ ਗੀਤਾਂ 'ਚ ਪੱਗ ਨਾਲ ਧੱਕ ਪਾਈ ਹੈ ਅਤੇ ਆਪਣੀ ਆਉਣ ਵਾਲੀ ਫ਼ਿਲਮ ਸਿੰਘਮ 'ਚ ਵੀ ਉਹ ਪਗੜੀ 'ਚ ਨਜ਼ਰ ਆਉਣਗੇ।
Pollywood stars with turban and without Turban look witch one you like Guru Randhawa
ਗੁਰੂ ਰੰਧਾਵਾ ਉਹ ਨਾਮ ਜਿਹੜਾ ਪੂਰੇ ਦੇਸ਼ 'ਚ ਹਰ ਇੱਕ ਦੀ ਜ਼ੁਬਾਨ 'ਤੇ ਹੈ। ਯੂ ਟਿਊਬ 'ਤੇ ਸਭ ਤੋਂ ਵੱਧ ਗਾਣੇ ਜਿੰਨ੍ਹਾਂ ਦੇ ਦੇਖੇ ਜਾਂਦੇ ਹਨ। ਕਦੇ ਹੀ ਅਜਿਹਾ ਮੌਕਾ ਹੋਵੇਗਾ ਜਦੋਂ ਗੁਰੂ ਰੰਧਾਵਾ ਪੱਗ 'ਚ ਨਜ਼ਰ ਆਏ ਹੋਣ। ਪਰ ਹਾਲ ਹੀ 'ਚ ਉਹਨਾਂ ਦੀ ਤਸਵੀਰ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਗੁਰੂ ਰੰਧਾਵਾ ਪੱਗ 'ਚ ਨਜ਼ਰ ਆਏ ਹਨ। ਇਸ ਤਸਵੀਰ ਨੂੰ ਪ੍ਰਸੰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

0 Comments
0

You may also like