Advertisment

ਕਈ ਲਾਭਕਾਰੀ ਗੁਣਾਂ ਦੇ ਨਾਲ ਭਰਪੂਰ ਹੈ ਅਨਾਰ, ਜਾਣੋ ਇਸ ਦੇ ਫਾਇਦਿਆਂ ਬਾਰੇ

author-image
By Lajwinder kaur
New Update
ਕਈ ਲਾਭਕਾਰੀ ਗੁਣਾਂ ਦੇ ਨਾਲ ਭਰਪੂਰ ਹੈ ਅਨਾਰ, ਜਾਣੋ ਇਸ ਦੇ ਫਾਇਦਿਆਂ ਬਾਰੇ
Advertisment
ਲਾਲ-ਲਾਰ ਰੰਗ ਵਾਲਾ ਫਲ ਅਨਾਰ ਜੋ ਕਿ ਕੁਦਰਤ ਦੇ ਸਭ ਤੋਂ ਵਧੀਆ ਪੌਸ਼ਟਿਕ ਤੇ ਸਿਹਤ ਵਰਧਕ ਖੁਰਾਕੀ ਤੋਹਫਿਆਂ ‘ਚੋਂ ਇਕ ਹੈ। ਦਿਲ, ਜਿਗਰ, ਗੁਰਦੇ, ਪੈਂਕਰੀਆਜ਼, ਅੰਤੜੀਆਂ, ਮਸਾਨੇ, ਤਿੱਲੀ ਤੇ ਦਿਮਾਗੀ ਝਿੱਲੀ ਦੇ ਉਨ੍ਹਾਂ ਖਤਰਨਾਕ ਰੋਗਾਂ ਵਿੱਚ ਅਨਾਰ ਬਹੁਤ ਲਾਹੇਵੰਦ ਹੁੰਦਾ ਹੈ । ਅਨਾਰ ਦੇ ਦਾਣੇ, ਜੂਸ ਇਸ ਤੋਂ ਇਲਾਵਾ ਅਨਾਰ ਦੇ ਛਿਲਕੇ ਵੀ ਗੁਣਾਂ ਦੇ ਨਾਲ ਭਰਪੂਰ ਨੇ । 
Advertisment
pic of pomegranate ਹੋਰ ਪੜ੍ਹੋ : ਜਾਣੋ ਅਨਾਰ ਤੇ ਅਨਾਰ ਦੇ ਛਿਲਕਿਆਂ ਦੇ ਗੁਣਕਾਰੀ ਫਾਇਦਿਆਂ ਬਾਰੇ, ਬਚਾਉਂਦਾ ਹੈ ਕੈਂਸਰ ਵਰਗੀ ਬਿਮਾਰੀ ਤੋਂ ਵਜ਼ਨ ‘ਤੇ ਕੰਟਰੋਲ- ਜੇ ਤੁਸੀਂ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਅਨਾਰ ਦਾ ਸੇਵਨ ਕਰੋ । ਅਨਾਰ ਖਾਣ ਨਾਲ ਜਾਂ ਫਿਰ ਹਰ ਰੋਜ਼ ਇਸ ਦਾ ਇੱਕ ਗਲਾਸ ਜੂਸ ਪੀਣ ਨਾਲ ਕਮਰ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦਾ ਸੇਵਨ ਕਰਨ ਨਾਲ ਵਜ਼ਨ ਵੀ ਕੰਟਰੋਲ 'ਚ ਰਹਿੰਦਾ ਹੈ।
Advertisment
inside pic of pomogrent ਖੂਨ ਦੇ ਥੱਕੇ- ਅਨਾਰ ਸਰੀਰ ‘ਚ ਖੂਨ ਨੂੰ ਬਣਾਉਣ ਦੇ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ । ਅਨਾਰ ਦਾ ਸੇਵਨ ਖੂਨ ਨੂੰ ਪਤਲਾ ਬਣਾਉਂਦਾ ਹੈ, ਜਿਸ ਨਾਲ ਖੂਨ ਦੇ ਥੱਕੇ ਨਹੀਂ ਬਣਦੇ। ਇਸ ਤੋਂ ਇਲਾਵਾ ਇਸ ਦਾ ਕਿਸੇ ਵੀ ਰੂਪ 'ਚ ਸੇਵਨ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਵੀ ਕਰਦਾ ਹੈ। pomegranate juice
Advertisment
ਜੋੜਾਂ 'ਚ ਦਰਦ ਤੋਂ ਰਾਹਤ- ਬਹੁਤ ਸਾਰੇ ਲੋਕ ਅੱਜ-ਕੱਲ ਦੇ ਫੂਡ ਲਾਇਫ ਸਟਾਈਲ ਕਰਕੇ ਜੋੜਾਂ ਦੇ ਦਰਦ ਤੋਂ ਪੀੜਤ ਰਹਿੰਦੇ ਨੇ । ਜੇ ਅਸੀਂ ਹਰ ਰੋਜ਼ ਅਨਾਰ ਦੇ ਰਸ ਦੀ ਵਰਤੋਂ ਕਰਦੇ ਹਾਂ ਤਾਂ ਇਸ ਨਾਲ ਮਾਸਪੇਸ਼ੀਆਂ,ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। good for heart ਦਿਲ ਦੇ ਮਰੀਜ਼ਾਂ ਲਈ ਫਾਇਦੇਮੰਦ- ਅਨਾਰ ਹਾਰਟ ਦੇ ਮਰੀਜ਼ਾਂ ਦੇ ਬਹੁਤ ਲਾਭਕਾਰੀ ਹੈ । ਅਨਾਰ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਖੂਨ ਦਾ ਵਹਾਅ ਠੀਕ ਰਹਿੰਦਾ ਹੈ, ਜਿਸ ਨਾਲ ਦਿਲ ਦੇ ਰੋਗ ਅਤੇ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment