‘ਸੜਕ-2’ ਦੇ ਟ੍ਰੇਲਰ ਨੂੰ ਲੋਕਾਂ ਨੇ ਕੀਤਾ ਟ੍ਰੋਲ, ਪੂਜਾ ਭੱਟ ਨੇ ਦਿੱਤਾ ਇਹ ਜਵਾਬ

Written by  Shaminder   |  August 14th 2020 01:13 PM  |  Updated: August 14th 2020 01:16 PM

‘ਸੜਕ-2’ ਦੇ ਟ੍ਰੇਲਰ ਨੂੰ ਲੋਕਾਂ ਨੇ ਕੀਤਾ ਟ੍ਰੋਲ, ਪੂਜਾ ਭੱਟ ਨੇ ਦਿੱਤਾ ਇਹ ਜਵਾਬ

ਆਲੀਆ ਭੱਟ, ਸੰਜੇ ਦੱਤ ਅਤੇ ਆਦਿਤਿਆ ਰਾਏ ਕਪੂਰ ਦੀ ਅਪਕਮਿੰਗ ਫ਼ਿਲਮ ‘ਸੜਕ-2’ ਇਸ ਸਮੇਂ ਕਾਫੀ ਚਰਚਾ ‘ਚ ਹਨ । ਇਸ ਦੇ ਚਰਚਾ ‘ਚ ਰਹਿਣ ਦਾ ਕਾਰਨ ਇਸ ਫ਼ਿਲਮ ਦੀ ਤਾਰੀਫ ਨਹੀਂ ਬਲਕਿ ਇਸ ਦੀ ਟ੍ਰੋੋਲਿੰਗ ਹੈ ।ਹਾਲ ਹੀ ‘ਚ ਸੜਕ-2 ਦਾ ਟ੍ਰੇਲਰ ਰਿਲੀਜ਼ ਹੋਇਆ ਹੈ ।ਆਮ ਤੌਰ ‘ਤੇ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਉਸ ਦੇ ਵਿਊਜ਼ ਅਤੇ ਲਾਈਕਸ ‘ਤੇ ਗੱਲਬਾਤ ਹੁੰਦੀ ਹੈ । ਪਰ ਸੜਕ-2 ਨਾਲ ਅਜਿਹਾ ਨਹੀਂ ਹੈ ਇਸ ਦੇ ਡਿਸਲਾਈਕ ‘ਤੇ ਜ਼ਿਆਦਾ ਚਰਚਾ ਹੋ ਰਹੀ ਹੈ ।

https://twitter.com/PoojaB1972/status/1293612417163771904

ਦੱਸ ਦਈਏ ਕਿ ਟ੍ਰੇਲਰ ਦੇ ਲਾਈਕਸ ਤੋਂ ਜ਼ਿਆਦਾ ਡਿਸਲਾਈਕ ਹਨ ।ਟ੍ਰੇਲਰ ਨੂੰ 334ਖ ਲੋਕਾਂ ਨੇ ਲਾਈਕ ਕੀਤਾ ਹੈ ਜਦੋਂ ਕਿ 6.1 ਮਿਲੀਅਨ ਲੋਕਾਂ ਨੇ ਡਿਸਲਾਈਕ ਕੀਤਾ ਹੈ ।ਸੰਜੇ ਦੱਤ ਨੂੰ ਛੱਡ ਕੇ ਫ਼ਿਲਮ ਦੀ ਸਾਰੀ ਸਟਾਰ ਕਾਸਟ ਨੂੰ ਟਰੋਲ ਕਰ ਰਹੇ ਹਨ ।

https://twitter.com/PoojaB1972/status/1293415619761561601

ਇਸ ਸਭ ਤੇ ਅਦਾਕਾਰਾ ਪੂਜਾ ਭੱਟ ਨੇ ਟ੍ਰੋਲਰਸ ਨੂੰ ਜਵਾਬ ਦਿੱਤਾ ਹੈ ।ਉਨ੍ਹਾਂ ਦਾ ਕਹਿਣਾ ਹੈ ਇਸ ਸਭ ਨਾਲ ਕੋਈ ਫਰਕ ਨਹੀਂ ਪੈਂਦਾ, ਬਲਕਿ ਉਨ੍ਹਾਂ ਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਕਿ ਟ੍ਰੇਲਰ ਨੰਬਰ 1 ‘ਤੇ ਟਰੈਂਡ ਕਰ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network