ਅਕਾਸ਼ ਕੰਡਿਆਰਾ ਅਤੇ ਪੂਨਮ ਨੇ ਕੱਢਿਆ ਨਵਾਂ ਗੀਤ,ਭੈਣ ਭਰਾ ਦੀ ਇਹ ਜੋੜੀ ਦੇ ਰਹੀ ਕਈ ਵੱਡੇ ਗਾਇਕਾਂ ਨੂੰ ਮਾਤ 

written by Shaminder | July 09, 2019

ਅਕਾਸ਼ ਕੰਡਿਆਰਾ ਅਤੇ ਪੂਨਮ ਦਾ ਨਵਾਂ ਗੀਤ ਸਾਹਮਣੇ ਆਇਆ ਹੈ । ਇਸ ਗੀਤ ਦੇ ਬੋਲ ਸੁੱਖ ਕੁਲਾਰ ਨੇ ਲਿਖੇ ਨੇ ਜਦਕਿ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਪੂਨਮ ਨੇ । ਪੂਨਮ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਇਸ ਗੀਤ ਨੂੰ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਗਾਇਆ ਹੈ । ਹੋਰ ਵੇਖੋ:ਬਾਲੀਵੁੱਡ ਦੇ ਗਾਇਕਾਂ ਨੂੰ ਫੇਲ੍ਹ ਕਰ ਦੇਵੇਗੀ ਭੈਣ ਭਰਾ ਦੀ ਇਹ ਜੋੜੀ, ਹਰ ਇੱਕ ਨੂੰ ਕੀਲ ਕੇ ਰੱਖ ਦਿੰਦੀ ਹੈ ਇਹਨਾਂ ਦੀ ਅਵਾਜ਼ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਭੈਣ ਭਰਾ ਦੀ ਇਸ ਜੋੜੀ ਨੇ ਬਹੁਤ ਹੀ ਹਿੱਟ ਗੀਤ ਗਾਏ ਨੇ । ਇਸ ਜੋੜੀ ਜਾ ਤੁਝੇ ਮੁਆਫ਼ ਕਿਆ,ਮੈਸ਼ਅੱਪ,ਚੰਨ ਵੇ,ਜਾਨੇ ਮੈਂ ਤੇਰਾ,ਚੰਡੀਗੜ੍ਹ ਸ਼ਹਿਰ ਹਾਂ ਸਣੇ ਕਈ ਗੀਤ ਗਾਏ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਹੁਣ ਮੁੜ ਤੋਂ ਪੂਨਮ ਨੇ ਇੱਕ ਗੀਤ ਗਾਇਆ ਹੈ ਜੋ ਕਿ ਸਰੋਤਿਆਂ ਖ਼ਾਸ ਕਰਕੇ ਨੌਜਵਾਨ ਵਰਗ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ।  

0 Comments
0

You may also like