ਕੀ 21 ਦਿਨਾਂ ਬਾਅਦ ਹੀ ਪੂਨਮ ਪਾਂਡੇ ਦਾ ਟੁੱਟ ਗਿਆ ਵਿਆਹ, ਪਤੀ ’ਤੇ ਕੁੱਟਮਾਰ ਕਰਨ ਦੇ ਲਗਾਏ ਇਲਜ਼ਾਮ ਪੁਲਿਸ ਨੇ ਪਤੀ ਨੂੰ ਕੀਤਾ ਗ੍ਰਿਫਤਾਰ

Written by  Rupinder Kaler   |  September 23rd 2020 08:53 AM  |  Updated: September 23rd 2020 08:53 AM

ਕੀ 21 ਦਿਨਾਂ ਬਾਅਦ ਹੀ ਪੂਨਮ ਪਾਂਡੇ ਦਾ ਟੁੱਟ ਗਿਆ ਵਿਆਹ, ਪਤੀ ’ਤੇ ਕੁੱਟਮਾਰ ਕਰਨ ਦੇ ਲਗਾਏ ਇਲਜ਼ਾਮ ਪੁਲਿਸ ਨੇ ਪਤੀ ਨੂੰ ਕੀਤਾ ਗ੍ਰਿਫਤਾਰ

ਅਦਾਕਾਰਾ ਪੂਨਮ ਪਾਂਡੇ ਵੈਸੇ ਤਾਂ ਆਪਣੀਆਂ ਬੋਲਡ ਤਸਵੀਰਾਂ ਕਰਕੇ ਜਾਣੀ ਜਾਂਦੀ ਹੈ, ਪਰ ਏਨੀਂ ਦਿਨੀਂ ਉਹ ਆਪਣੇ ਪਿਆਹ ਕਰਕੇ ਕਾਫੀ ਸੁਰਖੀਆਂ ਵਿੱਚ ਹੈ । ਉਸ ਨੇ ਇਸੇ ਮਹੀਨੇ ਆਪਣੇ ਬੁਆਏ ਫਰੈਂਡ ਸੈਮ ਬਾਾਂਬੇ ਨਾਲ ਵਿਆਹ ਕਰਵਾਇਆ ਹੈ । ਵਿਆਹ ਤੋਂ ਬਾਅਦ ਉਹ ਹਨੀਮੂਨ ਲਈ ਵੀ ਜਾਂਦੀ ਹੋਈ ਨਜ਼ਰ ਆਈ ਸੀ । ਪਰ ਇਸ ਵਿਆਹ ਤੋਂ ਬਾਅਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ।

ਪੂਨਮ ਪਾਂਡੇ ਨੇ ਆਪਣੇ ਪਤੀ ਤੇ ਉਸ ਨਾਲ ਕੁੱਟਮਾਰ ਕਰਨ ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਇਲਜ਼ਾਮ ਲਗਾਏ ਹਨ । ਇੱਥੇ ਹੀ ਬਸ ਨਹੀ ਮਾਮਲਾ ਏਨਾਂ ਗੰਭੀਰ ਹੋ ਗਿਆ ਹੈ ਕਿ ਪੁਲਿਸ ਨੇ ਪੂਨਮ ਦੇ ਪਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ । ਖ਼ਬਰਾਂ ਦੀ ਮੰਨੀਏ ਤਾਂ ਪੂਨਮ ਦੇ ਪਤੀ ਨੂੰ ਗੋਆ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ।

poonam

ਇਸ ਤੋਂ ਪਹਿਲਾ ਪੂਨਮ ਨੇ ਆਪਣੇ ਪਤੀ ਤੇ ਕੁੱਟਮਾਰ, ਛੇੜਛਾੜ ਕਰਨ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਸ਼ਿਕਾਇਤ ਦਰਜ ਕਰਵਾਈ ਸੀ ।

poonam

ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਦੱਖਣੀ ਗੋਆ ਦੀ ਹੈ, ਜਿੱਥੇ ਪੂਨਮ ਕਿਸੇ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ । ਇਸ ਸ਼ਿਕਾਇਤ ਤੋਂ ਬਾਅਦ ਪੂਨਮ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੀੜਤਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network