Advertisment

ਅਦਾਕਾਰਾ ਪੂਨਮ ਪਾਂਡੇ ਦੇ ਖਿਲਾਫ ਗੋਆ ਵਿੱਚ ਕੀਤਾ ਗਿਆ ਮਾਮਲਾ ਦਰਜ਼

author-image
By Rupinder Kaler
New Update
ਅਦਾਕਾਰਾ ਪੂਨਮ ਪਾਂਡੇ ਦੇ ਖਿਲਾਫ ਗੋਆ ਵਿੱਚ ਕੀਤਾ ਗਿਆ ਮਾਮਲਾ ਦਰਜ਼
Advertisment
ਅਦਾਕਾਰਾ ਪੂਨਮ ਪਾਂਡੇ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਉਸਦੇ ਖਿਲਾਫ ਗੋਆ ਵਿੱਚ ਅਸ਼ਲੀਲ ਵੀਡੀਓ ਸ਼ੂਟ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਸ ਖ਼ਿਲਾਫ਼ ਗੋਆ ਫਾਰਵਰਡ ਪਾਰਟੀ
Advertisment
ਮਹਿਲਾ ਵਿੰਗ ਨੇ ਐੱਫਆਈਆਰ ਦਰਜ ਕਰਵਾਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪੂਨਮ ਹਾਲ ਹੀ 'ਚ ਗੋਆ ਤੋਂ ਸ਼ੂਟਿੰਗ ਕਰ ਕੇ ਵਾਪਸ ਮੁੰਬਈ ਆਈ ਹੈ। ਹੋਰ ਪੜ੍ਹੋ :- Poonam Pandey Shares Her #MeToo Story – Watch Video ਇਸ ਸਭ ਦੇ ਚਲਦੇ ਉਸ 'ਤੇ ਚਪੋਲੀ ਡੈਮ 'ਤੇ
Advertisment
ਅਸ਼ਲੀਲ ਵੀਡੀਓ ਸ਼ੂਟ ਕਰਨ ਦਾ ਦੋਸ਼ ਲੱਗਿਆ ਹੈ। ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਗੋਆ ਦੇ ਕਨਾਕੋਨਾ ਪੁਲਿਸ ਸਟੇਸ਼ਨ 'ਚ ਇਕ ਅਣਪਛਾਤੇ ਵਿਅਕਤੀ 'ਤੇ ਐੱਫਆਈਆਰ ਦਰਜ ਕਰਵਾਈ ਗਈ ਹੈ। ਉਸ ਵਿਅਕਤੀ 'ਤੇ ਦੋਸ਼ ਹੈ ਕਿ ਉਸ ਨੇ ਅਦਾਕਾਰਾ ਪੂਨਮ ਪਾਂਡੇ ਦੀ ਅਸ਼ਲੀਲ ਵੀਡੀਓ ਸ਼ੂਟ ਕੀਤੀ ਹੈ। Poonam pandey With Her Husband ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਪੂਨਮ ਪਾਂਡੇ ਨੇ ਗੋਆ 'ਚ ਹੀ ਸੈਮ ਬੰਬੇ ਨਾਲ ਵਿਆਹ ਵੀ ਕਰਵਾਇਆ ਸੀ। ਇਸ ਤੋਂ ਕੁਝ ਦਿਨ ਬਾਅਦ ਗੋਆ 'ਚ ਹੀ ਪੂਨਮ ਨੇ ਸੈਮ ਖ਼ਿਲਾਫ਼ ਮਾਰਕੁੱਟ ਦਾ ਦੋਸ਼ ਲਗਾਇਆ। poonam pandey ਪੂਨਮ ਦੀ ਸ਼ਿਕਾਇਤ ਤੋਂ ਬਾਅਦ ਸੈਮ ਨੂੰ ਹਿਰਾਸਤ 'ਚ ਲਿਆ ਗਿਆ। ਦੋਵੇਂ ਜਦੋਂ ਵਾਪਸ ਮੁੰਬਈ ਆਏ ਤਾਂ ਸਮਝੌਤਾ ਵੀ ਹੋ ਗਿਆ। ਫਿਲਹਾਲ ਦੋਵੇਂ ਇਕੱਠੇ ਰਹਿ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਪੂਨਮ ਪਾਂਡੇ ਵਿਵਾਦਾਂ 'ਚ ਆਈ ਹੋਵੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਵਿਵਾਦਾਂ ਨਾਲ ਗੂੜ੍ਹਾ ਨਾਤਾ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment