ਸੁਨੰਦਾ ਸ਼ਰਮਾ ਤੇ ਮੀਕਾ ਸਿੰਘ ਦੀ ਆਵਾਜ਼ ‘ਚ ‘ਲੁਕਾ ਛਿਪੀ’ ਦਾ ਪਹਿਲਾ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  January 29th 2019 02:54 PM  |  Updated: January 29th 2019 03:00 PM

ਸੁਨੰਦਾ ਸ਼ਰਮਾ ਤੇ ਮੀਕਾ ਸਿੰਘ ਦੀ ਆਵਾਜ਼ ‘ਚ ‘ਲੁਕਾ ਛਿਪੀ’ ਦਾ ਪਹਿਲਾ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

ਬਾਲੀਵੁੱਡ ਦੇ ਕਿਊਟ ਹੀਰੋ ਕਾਰਤਿਕ ਆਰੀਅਨ ਤੇ ਸਟਾਰ ਅਦਾਕਾਰਾ ਕ੍ਰਿਤੀ ਸੈਨਨ, ਦੋਵੇਂ ਆਪਣੀ ਫਿਲਮ ‘ਲੁਕਾ ਛਿਪੀ’ ਨੂੰ ਲੈ ਕੇ ਸੁਰਖ਼ੀਆਂ ਵਿੱਚ ਬਣੇ ਹੋਏ ਹਨ। ਹਾਲ ਹੀ ‘ਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਜਿਸ ਤੋਂ ਬਾਅਦ ਫਿਲਮ ਨੂੰ ਦੇਖਣ ਲਈ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਹੋਰ ਵੇਖੋ: ਬਹੁਤ ਜਲਦ ਇੰਟਰਨੈਸ਼ਨਲ ਸੌਂਗ ‘ਚ ਨਜ਼ਰ ਆਵੇਗੀ ਗੁਰੂ ਰੰਧਾਵਾ ਤੇ ਪਿਟਬੁਲ ਦੀ ਜੋੜੀ, ਸ਼ੂਟ ਦੀਆਂ ਦੇਖੋ ਤਸਵੀਰਾਂ

ਫਿਲਮ ਦਾ ਪਹਿਲਾ ਗੀਤ ‘ਪੋਸਟਰ ਲਗਵਾ ਦੋ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਫਿਲਮ ਦੇ ਨਾਇਕ ਕਾਰਤਿਕ ਆਰੀਅਨ ਤੇ ਨਾਇਕਾ ਕ੍ਰਿਤੀ ਸੈਨਨ ਤੇ ਫਿਲਮਾਇਆ ਗਿਆ ਹੈ। ਗੀਤ ਦੀ ਵੀਡੀਓ ‘ਚ ਪੰਕਜ ਤ੍ਰਿਪਾਠੀ, ਵਿਨਾਇਕ ਪਾਠਕ ਅਤੇ ਅਪਾਰਸ਼ਕਤੀ ਖੁਰਾਣਾ ਵੀ ਨਜ਼ਰ ਆ ਰਹੇ ਨੇ। ਇਸ ਗੀਤ ‘ਚ ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ ਪੂਰੀ ਮਸਤੀ ਕਰਦੇ ਨਜ਼ਰ ਆ ਰਹੇ ਨੇ। ਦੱਸ ਦਈਏ ਇਹ ਗੀਤ ਅਕਸ਼ੈ ਕੁਮਾਰ ਦੀ 1997 ‘ਚ ਆਈ ਫਿਲਮ ਅਫਲਾਤੂਨ ਦਾ ਗੀਤ ਹੈ ਤੇ ‘ਪੋਸਟਰ ਲਗਵਾ ਦੋ’ ਗੀਤ ਦਾ ਰਿਮੇਕ ਵਰਜ਼ਨ ‘ਲੁਕਾ ਛੁਪੀ’ ਮੂਵੀ ‘ਚ ਪੇਸ਼ ਕੀਤਾ ਗਿਆ ਹੈ।

ਇਸ ਗੀਤ ਨੂੰ ਆਪਣੀ ਦਮਦਾਰ ਆਵਾਜ਼ ਦੇ ਨਾਲ ਮੀਕਾ ਸਿੰਘ ਤੇ ਸੁਨੰਦਾ ਸ਼ਰਮਾ ਨੇ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਤੇ ਮਿਊਜ਼ਿਕ ਵ੍ਹਾਈਟ ਨੋਆਇਸ ਸਟੂਡੀਓਸ ਨੇ ਦਿੱਤਾ ਹੈ। ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। 'ਲੁਕਾਛੁਪੀ' ਫਿਲਮ ਨੂੰ ਦਿਨੇਸ਼ ਵਿਜ਼ਨ ਨੇ ਡਾਇਰੈਕਟ ਕੀਤਾ ਹੈ ਅਤੇ ਫਿਲਮ ਇਕ ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network