ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਹੇਠ ਬਣ ਰਹੀ ਫ਼ਿਲਮ ਦਾ ਪੋਸਟਰ ਹੋਇਆ ਜਾਰੀ

Written by  Gourav Kochhar   |  April 16th 2018 08:10 AM  |  Updated: April 16th 2018 08:10 AM

ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਹੇਠ ਬਣ ਰਹੀ ਫ਼ਿਲਮ ਦਾ ਪੋਸਟਰ ਹੋਇਆ ਜਾਰੀ

ਗਿੱਪੀ ਗਰੇਵਾਲ ਆਪਣੇ ਫੈਨਸ ਲਈ ਇਕ ਵੱਡੀ ਖੁਸ਼ ਖ਼ਬਰ ਲੈ ਕੇ ਆ ਰਹੇ ਨੇ | ਸੂਬੇਦਾਰ ਜੋਗਿੰਦਰ ਸਿੰਘ ਦੀ ਵੱਡੀ ਸਫ਼ਲਤਾ ਦੇ ਬਾਅਦ ਗਿੱਪੀ ਗਰੇਵਾਲ  ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ | ਗਿੱਪੀ ਗਰੇਵਾਲ Gippy Grewal ਦੀ ਆਉਣ ਵਾਲੀ ਫਿਲਮ ਦਾ ਨਾਂ ਹੈ "ਮੱਰ ਗਏ ਓਏ ਲੋਕੋਂ" |

ਗਿੱਪੀ ਗਰੇਵਾਲ Gippy Grewal ਦੀ ਹੋਮ ਪ੍ਰੋਡਕਸ਼ਨ "ਹਮਬਲ ਮੋਸ਼ਨ ਪਿਕਚਰਸ" ਦੀ ਆਉਣ ਵਾਲੀ ਫਿਲਮ "ਮੱਰ ਗਏ ਓਏ ਲੋਕੋਂ" ਦਾ ਸ਼ੂਟ ਵਿਸਾਖੀ ਤੇ ਸ਼ੁਰੂ ਕੀਤਾ ਗਿਆ | ਦਸ ਦੇਈਏ ਕਿ "ਹਮਬਲ ਮੋਸ਼ਨ ਪਿਕਚਰਸ" ਦੇ ਬੈਨਰ ਥੱਲੇ ਬਣੀ ਇਹ ਤੀਜੀ ਫਿਲਮ ਹੋਵੇਗੀ | ਇਸ ਤੋਂ ਪਹਿਲਾਂ ਗਿੱਪੀ ਦੇ ਹੋਮ ਪ੍ਰੋਡਕਸ਼ਨ ਥੱਲੇ ਅਰਦਾਸ(2016) ਤੇ ਮੰਜੇ ਬਿਸਤਰੇ (2017) ਰਿਲੀਜ਼ ਹੋਈ ਸੀ ਜੋ ਕਿ ਵੱਡੀ ਹਿੱਟ ਸਾਬਿਤ ਹੋਈ ਸੀ |

Mar gaye oye loko

"ਮੱਰ ਗਏ ਓਏ ਲੋਕੋਂ Mar Gaye Oye Loko" ਫਿਲਮ ਨੂੰ ਡਾਇਰੈਕਟ ਕਰਨਗੇ ਸਿਮਰਜੀਤ ਸਿੰਘ | ਫਿਲਮ ਨੂੰ ਲਿਖਿਆ ਆਪ ਗਿੱਪੀ ਗਰੇਵਾਲ Gippy Grewal ਨੇ ਹੈ | ਫਿਲਮ ਵਿਚ ਬਿੰਨੂ ਢਿੱਲੋਂ ਤੇ ਜੱਗੀ ਸਿੰਘ ਮੁਖ ਕਿਰਦਾਰ ਨਿਭਾਉਂਦੇ ਦਿਖਣਗੇ | ਦਸ ਦੇਈਏ ਕਿ "ਮੱਰ ਗਏ ਓਏ ਲੋਕੋਂ" ਦੇ ਰਿਲੀਜ਼ ਦੀ ਤਾਰੀਖ ਦਾ ਵੀ ਐਲਾਨ ਹੋ ਗਿਆ ਹੈ | ਫਿਲਮ ਇਸੀ ਸਾਲ ੩੧ ਅਗਸਤ ਨੂੰ ਰਿਲੀਜ਼ ਹੋਵੇਗੀ |

ਇਸ ਤੋਂ ਅਲਾਵਾ ਗਿੱਪੀ ਦੀ ਇਕ ਹੋਰ ਫਿਲਮ, ਕੈਰੀ ਓਨ ਜੱਟਾ-੨ ਰਿਲੀਜ਼ ਲਈ ਤਿਆਰ ਹੈ | ਸਾਲ 2012 ਦੀ ਇਕ ਖ਼ਾਸ ਫ਼ਿਲਮ ਜਿਸਨੇ ਸਾਰੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਚੱਕਰਾਂ ਵਿਚ ਪਾ ਦਿੱਤਾ ਸੀ | ਆਪਣੀ ਬੇਹਤਰੀਨ ਕਾਮੇਡੀ ਨਾਲ ਹਰ ਇਕ ਪੰਜਾਬੀ ਦੇ ਦਿਲ ਵਿੱਚ ਇਕ ਵੱਖਰੀ ਜਗ੍ਹਾ ਬਣਾਉਣ ਵਾਲੀ ਫ਼ਿਲਮ ਕੈਰੀ ਓਨ ਜੱਟਾ Carry On Jatta 2 ਦਾ ਦੂਜਾ ਭਾਗ ਵੀ ਬਣ ਕੇ ਤਿਆਰ ਹੋ ਗਿਆ ਹੈ | ਜੀ ਹਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਫ਼ਿਲਮ ੧ ਜੂਨ ੨੦੧੮ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗੀ |

Carry On Jatta 2


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network