Advertisment

ਅਜੋਕੇ ਸਮੇਂ ਦੀਆਂ ਸਮੱਸਿਆਵਾਂ ਨੂੰ ਦਰਸਾਉਂਦਾ 'ਪੋਸਤੀ' ਫ਼ਿਲਮ ਦਾ ਟ੍ਰੇਲਰ ਹੋਇਆ ਰਿਲੀਜ਼

author-image
By Shaminder
New Update
ਅਜੋਕੇ ਸਮੇਂ ਦੀਆਂ ਸਮੱਸਿਆਵਾਂ ਨੂੰ ਦਰਸਾਉਂਦਾ 'ਪੋਸਤੀ' ਫ਼ਿਲਮ ਦਾ ਟ੍ਰੇਲਰ ਹੋਇਆ ਰਿਲੀਜ਼
Advertisment
ਪੋਸਤੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ 'ਚ ਪੰਜਾਬ 'ਚ ਅਜੋਕੇ ਸਮੇਂ 'ਚ ਚੱਲ ਰਹੀ ਨਸ਼ਿਆਂ ਦੀ ਸਮੱਸਿਆ ਨੂੰ ਉਜਾਗਰ ਕੀਤਾ ਗਿਆ ਹੈ । ਇੱਕ ਨਸ਼ੇੜੀ ਕਾਰਨ ਕਿਵੇਂ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਦੇ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਕਿਉਂ ਵਿਦੇਸ਼ਾਂ ਦਾ ਰੁਖ ਕਰਦੀ ਹੈ ਇਹ ਵੀ ਵਿਖਾਇਆ ਗਿਆ ਹੈ । ਇਸ ਫ਼ਿਲਮ ਦੇ ਟ੍ਰੇਲਰ 'ਚ ਪ੍ਰਿੰਸ ਕੰਵਲਜੀਤ ਸਿੰਘ, ਬੱਬਲ ਰਾਏ, ਸੁਰੀਲੀ ਗੌਤਮ ਸਣੇ ਕਈ ਕਲਾਕਾਰ ਨਜ਼ਰ ਆ ਰਹੇ ਹਨ । ਹੋਰ ਵੇਖੋ:ਗਿੱਪੀ ਗਰੇਵਾਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਪੋਸਤੀ’ ਫ਼ਿਲਮ ਦਾ ਟਾਈਟਲ ਟਰੈਕ, ਦੇਖੋ ਵੀਡੀਓ ਜੇ ਗੱਲ ਕਰੀਏ ਪੋਸਤੀ ਫ਼ਿਲਮ ਦੀ ਤਾਂ ਇਸ ਫ਼ਿਲਮ ਦੇ ਰਾਹੀਂ ਨਸ਼ਾਖੋਰੀ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਸ਼ਾਨਦਾਰ ਢੰਗ ਦੇ ਨਾਲ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ । ਰਾਣਾ ਰਣਬੀਰ ਵੱਲੋਂ ਇਸ ਫ਼ਿਲਮ ‘ਚ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਗਿਆ ਹੈ । ਫ਼ਿਲਮ ‘ਚ ਨਜ਼ਰ ਆਉਣਗੇ ਬੱਬਲ ਰਾਏ, ਰਘਵੀਰ ਬੋਲੀ, ਜ਼ਰੀਨ ਖ਼ਾਨ, ਸੁਰੀਲੀ ਗੌਤਮ, ਜੱਸ ਢਿੱਲੋ, ਵੱਡਾ ਗਰੇਵਾਲ, ਮਲਕੀਤ ਰੌਣੀ,  ਵਰਗੇ ਕਈ ਹੋਰ ਨਾਮੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । https://www.instagram.com/p/B9Te5BuAZMo/ ਨਿਰਦੇਸ਼ਕ ਦੇ ਤੌਰ 'ਤੇ ਰਾਣਾ ਰਣਬੀਰ ਦੀ ਇਹ ਦੂਜੀ ਫ਼ਿਲਮ ਹੈ । ਇਸ ਤੋਂ ਪਹਿਲਾਂ ਫ਼ਿਲਮ ‘ਅਸੀਸ’ ਵਰਗੀ ਸ਼ਾਨਦਾਰ ਫ਼ਿਲਮ ਪੰਜਾਬੀ ਸਿਨੇਮਾ ਜਗਤ ਨੂੰ ਦੇ ਚੁੱਕੇ ਨੇ । ਜਿਸ ਲਈ ਉਹਨਾਂ ਨੂੰ ਕਈ ਅਵਾਰਡ ਵੀ ਹਾਸਿਲ ਹੋ ਚੁੱਕੇ ਹਨ । ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ । ਇਹ ਫ਼ਿਲਮ 20 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment