ਪੰਜਾਬੀ ਫ਼ਿਲਮ 'ਪੋਸਤੀ' ਦੀ ਰਿਲੀਜ਼ ਤਰੀਕ ਦਾ ਹੋਇਆ ਐਲਾਨ, 2020 'ਚ ਇਸ ਦਿਨ ਨਜ਼ਰ ਆਵੇਗੀ ਵੱਡੇ ਪਰਦੇ 'ਤੇ

Written by  Aaseen Khan   |  October 24th 2019 11:13 AM  |  Updated: October 24th 2019 11:13 AM

ਪੰਜਾਬੀ ਫ਼ਿਲਮ 'ਪੋਸਤੀ' ਦੀ ਰਿਲੀਜ਼ ਤਰੀਕ ਦਾ ਹੋਇਆ ਐਲਾਨ, 2020 'ਚ ਇਸ ਦਿਨ ਨਜ਼ਰ ਆਵੇਗੀ ਵੱਡੇ ਪਰਦੇ 'ਤੇ

ਪਿਛਲੇ ਦਿਨੀਂ ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਸ ਦੇ ਬੈਨਰ ਵੱਲੋਂ ਐਲਾਨੀ ਗਈ ਫ਼ਿਲਮ ਪੋਸਤੀ ਜਿਸ ਦੇ ਨਿਰਦੇਸ਼ਨ ਅਤੇ ਕਹਾਣੀ ਦੀ ਜਿੰਮੇਵਾਰੀ ਰਾਣਾ ਰਣਬੀਰ ਨੂੰ ਸੌਂਪੀ ਗਈ ਹੈ। ਫ਼ਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਹੋ ਚੁੱਕਿਆ ਹੈ। ਦੱਸ ਦਈਏ ਇਹ ਫ਼ਿਲਮ 2020 'ਚ 20 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।

ਇਸ ਫ਼ਿਲਮ ਦੀ ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਫ਼ਿਲਮ 'ਚ ਕਈ ਚਿਹਰੇ ਪੰਜਾਬੀ ਸਿਨੇਮਾ 'ਚ ਡੈਬਿਊ ਕਰਨਗੇ। ਇਸ ਤੋਂ ਇਲਾਵਾ ਨਾਮੀ ਸੰਗੀਤਕਾਰ ਜੱਸੀ ਕਟਿਆਲ ਇਸ ਫ਼ਿਲਮ ਦਾ ਸੰਗੀਤ ਤਿਆਰ ਕਰ ਰਹੇ ਹਨ।

ਇਹ ਫ਼ਿਲਮ ਨਸ਼ੇ ਦੇ ਮੁੱਦੇ 'ਤੇ ਬਣਾਈ ਜਾ ਰਹੀ ਹੈ ਜਿਸ 'ਚ ਰਾਣਾ ਰਣਬੀਰ ਰੱਬ ਦੇ ਖਾਸ ਛੜੇ ਤੇ ਅਮਲੀਆਂ ਦੀ ਗੱਲ ਕਰਦੇ ਨਜ਼ਰ ਆਉਣਗੇ ਜੋ ਫ਼ਿਲਮ 'ਚ ਹੀ ਦੇਖਣ ਤੋਂ ਬਾਅਦ ਹੀ ਸਾਫ਼ ਹੋ ਪਵੇਗਾ। ਫਿਲਹਾਲ 1 ਨਵੰਬਰ ਨੂੰ ਫ਼ਿਲਮ 'ਡਾਕਾ' 'ਚ ਰਾਣਾ ਰਣਬੀਰ, ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦਾ ਪ੍ਰਮੋਸ਼ਨ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network