ਪ੍ਰਭ ਗਿੱਲ ਦੇ ਇਸ ਉਪਰਾਲੇ ਬਾਰੇ ਜਾਣ ਤੁਸੀਂ ਵੀ ਕਰੋਗੇ ਤਾਰੀਫ, ਕਰਨ ਜਾ ਰਹੇ ਨੇ ਅਜਿਹਾ ਕੰਮ, ਦੇਖੋ ਵੀਡੀਓ

Written by  Aaseen Khan   |  January 15th 2019 05:36 PM  |  Updated: January 15th 2019 05:55 PM

ਪ੍ਰਭ ਗਿੱਲ ਦੇ ਇਸ ਉਪਰਾਲੇ ਬਾਰੇ ਜਾਣ ਤੁਸੀਂ ਵੀ ਕਰੋਗੇ ਤਾਰੀਫ, ਕਰਨ ਜਾ ਰਹੇ ਨੇ ਅਜਿਹਾ ਕੰਮ, ਦੇਖੋ ਵੀਡੀਓ

ਪ੍ਰਭ ਗਿੱਲ ਦੇ ਇਸ ਉਪਰਾਲੇ ਬਾਰੇ ਜਾਣ ਤੁਸੀਂ ਵੀ ਕਰੋਗੇ ਤਾਰੀਫ, ਕਰਨ ਜਾ ਰਹੇ ਨੇ ਅਜਿਹਾ ਕੰਮ, ਦੇਖੋ ਵੀਡੀਓ : ਪੰਜਾਬੀ ਇੰਡਸਟਰੀ 'ਚ ਆਪਣੇ ਵੱਖਰੇ ਗਾਣਿਆਂ ਨਾਲ ਹਰ ਇੱਕ ਵਰਗ ਦੇ ਦਿਲਾਂ ਤੇ ਰਾਜ਼ ਕਰਨ ਵਾਲੇ ਪ੍ਰਭ ਗਿੱਲ ਜਲਦ ਹੀ ਆਪਣੇ ਧਾਰਮਿਕ ਗੀਤ 'ਸੱਤਨਾਮ ਵਾਹਿਗੁਰੂ' ਨਾਲ ਆਉਣ ਵਾਲੇ ਹਨ। ਖਾਸ ਗੱਲ ਇਹ ਹੈ ਕਿ ਉਹ ਇਸ ਗਾਣੇ ਤੋਂ ਇਕੱਠਾ ਹੋਣ ਵਾਲਾ ਸਾਰਾ ਰੁਪਇਆ ਲੋੜਵੰਦ ਲੋਕਾਂ ਨੂੰ ਦਾਨ ਕਰ ਦਿੱਤਾ ਜਾਵੇਗਾ। ਇਸ ਬਾਰੇ ਉਹਨਾਂ ਜਾਣਕਾਰੀ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਅਪਲੋਡ ਕਰਕੇ ਦਿੱਤੀ ਹੈ।

https://www.instagram.com/p/BsnY_8Mlvhl/

ਪ੍ਰਭ ਗਿੱਲ ਦਾ ਨਵਾਂ ਧਾਰਮਿਕ ਗਾਣਾ 'ਸੱਤਨਾਮ ਵਾਹਿਗੁਰੂ' ਜਿਹੜਾ 20 ਜਨਵਰੀ ਨੂੰ ਰਿਲੀਜ਼ ਹੋਣ ਵਾਲਾ ਹੈ। ਉਹਨਾਂ ਇਸ ਗਾਣੇ ਨੂੰ ਵੱਧ ਤੋਂ ਵੱਧ ਓਰਿਜ਼ਨਲ ਖਰੀਦਣ ਦੀ ਮੰਗ ਇਸ ਵੀਡੀਓ 'ਚ ਕੀਤੀ ਹੈ ਤਾਂ ਜੋ ਇਸ ਗਾਣੇ ਤੋਂ ਇਕੱਠਾ ਹੋਇਆ ਸਾਰਾ ਰੁਪਿਆ ਲੋੜਵੰਦ ਮਜ਼ਲੂਮ ਲੋਕਾਂ ਨੂੰ ਦਾਨ ਕਰ ਸਕਣ। ਪ੍ਰਭ ਗਿੱਲ ਦਾ ਕਹਿਣਾ ਹੈ ਕਿ ਜੋ ਵੀ ਧੰਨ ਗਾਣੇ ਤੋਂ ਇਕੱਠਾ ਹੋਵੇਗਾ ਉਹ ਕਿਸੇ ਅਜਿਹੀ ਸੰਸਥਾ ਨੂੰ ਦਿੱਤਾ ਜਾਵੇਗਾ ਜਿਹੜੀ ਗਰੀਬ ਲੋਕਾਂ ਦੇ ਖਾਣ ਪੀਣ , ਕਪੜਿਆਂ ਅਤੇ ਰਹਿਣ ਲਈ ਸ਼ੈਲਟਰ ਬਣਾਉਣ 'ਚ ਮਦਦ ਕਰਦੀ ਹੋਵੇ।ਉਹਨਾਂ ਕਿਹਾ ਹੈ ਕਿ ਤੁਸੀਂ ਦੇਸ਼ਾਂ ਵਿਦੇਸ਼ਾਂ 'ਚ ਕੀਤੇ ਵੀ ਹੋਵੋਂ ਸਿਰਫ 12 ਜਾਂ 15 ਰੁਪਏ ਦਾ ਓਰਿਜ਼ਨਲ ਗੀਤ ਖਰੀਦ ਲਵੋ ਅਤੇ ਆਪਣਾ ਹਿੱਸਾ ਗਰੀਬਾਂ ਦੀ ਮਦਦ 'ਚ ਪਾਵੋ।

Prabh Gill appeals for buying original his religious song for charity Prabh Gill

ਹੋਰ ਵੇਖੋ :ਜਿੰਨ੍ਹਾਂ ਟਾਈਮ ਰੁਪਏ ਨਹੀਂ ਮੁੱਕਦੇ , ਮੈਂ ਨਹੀਂ ਮੁੜਦਾ – ਕੈਂਬੀ ਰਾਜਪੁਰੀਆ

ਇਸ ਤੋਂ ਪਹਿਲਾਂ ਵੀ ਪ੍ਰਭ ਗਿੱਲ ਆਪਣੇ ਅਜਿਹੇ ਉਪਰਾਲਿਆਂ ਨਾਲ ਲੋਕਾਂ ਦਾ ਦਿਲ ਜਿੱਤ ਚੁੱਕੇ ਹਨ। ਪ੍ਰਭ ਗਿੱਲ ਇਸ ਤੋਂ ਪਹਿਲਾਂ ਵੀ ਇੱਕ ਧਾਰਮਿਕ ਗੀਤ ਗਾ ਚੁੱਕੇ ਨੇ ਜਿਸ ਦਾ ਨਾਮ ਹੈ 'ਸ਼ੁਕਰ ਦਾਤਿਆ' ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ। ਇਸ ਬਾਰ ਵੀ ਉਹਨਾਂ ਦਾ ਇਹ ਉਪਰਾਲਾ ਤਾਰੀਫ ਦੇ ਕਾਬਿਲ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network