ਪ੍ਰਭ ਗਿੱਲ ਨੇ 'ਯਾਰੀ ਲਿਫਾਫਾ' ਦਾ ਵੀਡਿਓ ਕੀਤਾ ਸਾਂਝਾ 

written by Shaminder | September 22, 2018

ਪ੍ਰਭ ਗਿੱਲ ਅਕਸਰ ਆਪਣੇ ਗੀਤਾਂ ਦੇ ਵੀਡਿਓ ਆਪਣੇ ਫੈਨਸ ਨਾਲ ਸਾਂਝੇ ਕਰਦੇ ਰਹਿੰਦੇ ਨੇ ਅਤੇ ਇਸ ਵਾਰ ਉਨ੍ਹਾਂ ਨੇ ਆਪਣੇ ਕਿਸੇ ਗੀਤ ਦਾ ਵੀਡਿਓ ਸਾਂਝਾ ਨਹੀਂ ਕੀਤਾ ,ਬਲਕਿ ਉਨ੍ਹਾਂ ਨੇ ਸਾਂਝਾ ਕੀਤਾ ਹੈ 'ਯਾਰੀ ਲਿਫਾਫਾ'। ਜੀ ਹਾਂ ਯਾਰੀ ਲਿਫਾਫਾ ! ਨਹੀਂ ਸਮਝੇ ਨਾ !  ਅਸੀਂ ਗੱਲ ਕਰ ਰਹੇ ਹਾਂ ਦੇਸੀ ਭਾਸ਼ਾ ਦੀ ਅਤੇ ਦੇਸੀ ਭਾਸ਼ਾ ਨੂੰ ਦੇਸੀ ਬੰਦੇ ਹੀ ਸਮਝ ਸਕਦੇ ਨੇ । ਹੋਰ ਵੇਖੋ : ਪ੍ਰਭ ਗਿੱਲ ਦੀ ‘ਆਕੜ੍ਹ’ ਸਹਿਣ ਲਈ ਕੌਣ ਹੋਇਆ ਮਜਬੂਰ ! https://www.instagram.com/p/BoBfi1tnY7A/?hl=en&taken-by=prabhgillmusic ਪੰਜਾਬ 'ਚ ਮੀਂਹ ਦੀ ਚਿਤਾਵਨੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਤਿੰਨ ਦਿਨ ਤੱਕ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਤੇ ਕਈ ਥਾਵਾਂ 'ਤੇ ਤਾਂ ਭਾਰੀ ਬਰਸਾਤ ਸ਼ੁਰੂ ਵੀ ਹੋ ਚੁੱਕੀ ਹੈ । ਅਜਿਹੇ 'ਚ ਲਿਫਾਫੇ ਦੀ ਯਾਰੀ ਨਿਭਾਈ ਜਾ ਰਹੀ ਹੈ । ਜਿਸ ਵੀਡਿਓ ਨੂੰ ਪ੍ਰਭ ਗਿੱਲ ਨੇ ਸਾਂਝਾ ਕੀਤਾ ਹੈ ਉਹ ਯਾਰੀ ਲਿਫਾਫੇ ਦੀ ਹੀ ਹੈ । ਜੀ ਹਾਂ ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਲਿਫਾਫਾ ਲੈ ਕੇ ਦੋ ਬੱਚੇ ਆਪਣੇ ਆਪ ਨੂੰ ਢੱਕ ਕੇ ਇਸ ਬਰਸਾਤ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ । prabh gil ਇਸ ਵੀਡਿਓ ਵਿਚਲੀਆਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ ਨਿਭਾਈ ਜਾਂਦੀ ਹੈ 'ਯਾਰੀ ਲਿਫਾਫਾ' । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕਿਸ ਯਾਰੀ ਲਿਫਾਫੇ ਦੀ ਗੱਲ ਕੀਤੀ ਜਾ ਰਹੀ ਸੀ ।

0 Comments
0

You may also like