ਇੱਕ ਫਰੇਮ ‘ਚ ਨਜ਼ਰ ਆਏ ਪੰਜਾਬੀ ਸੰਗੀਤਕ ਜਗਤ ਦੇ ਲੇਜੈਂਡਸ, ਕਮੈਂਟ ਕਰਕੇ ਦੱਸੋ ਨਾਂਅ, ਪ੍ਰਭ ਗਿੱਲ ਨੇ ਸ਼ੇਅਰ ਕੀਤੀ ਤਸਵੀਰ

written by Lajwinder kaur | July 27, 2020

ਪੰਜਾਬੀ ਗਾਇਕ ਪ੍ਰਭ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਇੱਕ ਖਾਸ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ । ਹੋਰ ਵੇਖੋ: ‘ਯਾਰ ਅਣਮੁੱਲੇ ਰਿਟਰਨਜ਼’ ਦਾ ਨਵਾਂ ਗੀਤ 'ਮੇਰਾ ਜੀ' ਪ੍ਰਭ ਗਿੱਲ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ ਜੀ ਹਾਂ ਇਹ ਤਸਵੀਰ ਇਸ ਲਈ ਖ਼ਾਸ ਹੈ ਕਿਉਂਕਿ ਇਸ ਫੋਟੋ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲੇਜੈਂਡਸ ਸਿੰਗਰ ਨਜ਼ਰ ਆ ਰਹੇ ਨੇ । ਜਿਵੇਂ ਕਿ ਗੁਰਦਾਸ ਮਾਨ, ਹੰਸ ਰਾਜ ਹੰਸ, ਬੱਬੂ ਮਾਨ, ਦੇਬੀ ਮਕਸੂਸਪੁਰੀ, ਸਰਦੂਲ ਸਿਕੰਦਰ, ਸਰਬਜੀਤ ਚੀਮਾ, ਸਾਬਰ ਕੋਟੀ, ਨਿਰਮਲ ਸਿੱਧੂ, ਕੇ.ਐੱਸ ਮੱਖਣ, ਰਵਿੰਦਰ ਗਰੇਵਾਲ ,ਇੰਦਰਜੀਤ ਨਿੱਕੂ, ਤੇ ਕਈ ਹੋਰ ਦਿੱਗਜ ਪੰਜਾਬੀ ਗਾਇਕ ਦਿਖਾਈ ਦੇ ਰਹੇ ਨੇ । ਇਸ ਤਸਵੀਰ ਸ਼ੇਅਰ ਕਰਦੇ ਹੋਏ ਪ੍ਰਭ ਗਿੱਲ ਨੇ ਕਪੈਸ਼ਨ ‘ਚ ਲਿਖਿਆ ਹੈ ਕਿ ‘ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲੇਜੈਂਡਸ ਇੱਕ ਤਸਵੀਰ ‘ਚ, ਇਨ੍ਹਾਂ ਨੂੰ ਸੁਣ-ਸੁਣ ਕੇ ਮਿਊਜ਼ਿਕ ਸਿੱਖਿਆ ਹੈ’ । ਦਰਸ਼ਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ ।

0 Comments
0

You may also like