ਪੰਜਾਬੀ ਗਾਇਕ ਪ੍ਰਭ ਗਿੱਲ ‘PAISA VS YAAR’ ਨੇ ਹੋਣਗੇ ਦਰਸ਼ਕਾਂ ਦੇ ਰੁਬਰੂ, ਦੱਸਣਗੇ ਜ਼ਿੰਦਗੀ ਨਾਲ ਜੁੜੀਆਂ ਸੱਚਾਈਆਂ ਨੂੰ

Written by  Lajwinder kaur   |  July 30th 2020 11:28 AM  |  Updated: July 30th 2020 11:30 AM

ਪੰਜਾਬੀ ਗਾਇਕ ਪ੍ਰਭ ਗਿੱਲ ‘PAISA VS YAAR’ ਨੇ ਹੋਣਗੇ ਦਰਸ਼ਕਾਂ ਦੇ ਰੁਬਰੂ, ਦੱਸਣਗੇ ਜ਼ਿੰਦਗੀ ਨਾਲ ਜੁੜੀਆਂ ਸੱਚਾਈਆਂ ਨੂੰ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਰੋਮਾਂਟਿਕ ਗੀਤਾਂ ਦੇ ਬਾਦਸ਼ਾਹ ਪ੍ਰਭ ਗਿੱਲ ਜੋ ਕਿ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਹੋਰ ਵੇਖੋ : ਅੰਮ੍ਰਿਤ ਮਾਨ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਸਿੰਗਲ ਟਰੈਕ 'ਅਸੀਂ ਓਹ ਹੁੰਨੇ ਆਂ', ਪੋਸਟਰ ਸਾਂਝਾ ਕਰਕੇ ਦਿੱਤਾ ਸਰਪ੍ਰਾਈਜ਼

ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਪੈਸਾ VS ਯਾਰ’ (PAISA VS YAAR) ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇਹ ਸਿਰਫ਼ ਗੀਤ ਨਹੀਂ ਸੱਚ ਹੈ’ । ਗੀਤ ਦੇ ਪੋਸਟਰ ਉੱਤੇ ਵੱਖ-ਵੱਖ ਦੇਸ਼ਾਂ ਦੇ ਨੋਟ ਦੇਖਣ ਨੂੰ ਮਿਲ ਰਹੇ ਨੇ । ਪੋਸਟਰ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਇਸ ਗੀਤ ਦੇ ਬੋਲ ਖ਼ੁਦ ਪ੍ਰਭ ਗਿੱਲ ਤੇ ਦਲਜੀਤ ਚਿੱਟੀ ਨੇ ਮਿਲ ਕੇ ਲਿਖੇ ਨੇ । ਇਸ ਗੀਤ ਨੂੰ ਸੰਗੀਤਕ ਧੁਨਾਂ ਦੇ ਨਾਲ ਸਜਾਉਣਗੇ ਸਿਲਵਰ ਕੁਆਈਨ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਵਿਚਕਾਰ ਹੋਵੇਗਾ । ਜੇ ਗੱਲ ਕਰੀਏ ਪ੍ਰਭ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਜਗਤ ਨੂੰ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਨੇ । ਇਸ ਸਾਲ ਉਨ੍ਹਾਂ ਨੇ ਯਾਰ ਅਣਮੁੱਲੇ ਰਿਟਰਨਜ਼ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣਾ ਸੀ । ਪਰ ਕੋਰੋਨਾ ਵਾਇਰਸ ਕਰਕੇ ਫ਼ਿਲਮਾਂ ਦੀ ਰਿਲੀਜ਼ ਉੱਤੇ ਰੋਕ ਹੋਣ ਕਰਕੇ ਇਸ ਫ਼ਿਲਮ ਦੀ ਰਿਲੀਜ਼ ਨੂੰ ਵੀ ਟਾਲ ਦਿੱਤਾ ਗਿਆ ਹੈ । ਪਰ ਜਦੋਂ ਸਭ ਠੀਕ ਹੋ ਜਾਵੇਗਾ ਤਾਂ ਇਹ ਫ਼ਿਲਮ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network