ਪ੍ਰਭ ਗਿੱਲ ਦਾ ਨਵਾਂ ਧਾਰਮਿਕ ਗੀਤ ‘ਭਲਾ ਸਰਬੱਤ ਦਾ’ ਰਿਲੀਜ਼

written by Shaminder | January 22, 2021

ਪ੍ਰਭ ਗਿੱਲ ਦਾ ਨਵਾਂ ਗੀਤ ਭਲਾ ਸਰਬਤ ਦਾ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਪ੍ਰਭ ਗਿੱਲ ਮਿਊਜ਼ਿਕ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਦੇ ਬੋਲ ਮਨੀ ਉਡਾਂਗ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਗਰੂਵਸਟਰ ਨੇ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । Punjabi singer Prabh Gill brings farmer song 'Bhala Sarbat Da',see poster ਗੀਤ ‘ਚ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ ਜੋ ਹਰ ਹਰ ਹਾਲ ‘ਚ ਸਰਬਤ ਦਾ ਭਲਾ ਮੰਗਦੇ ਹਨ । ਇਸ ਧਾਰਮਿਕ ਗੀਤ ‘ਚ ਸਰਬੱਤ ਦੇ ਭਲੇ ਮੰਗਣ ਲਈ ਜਾਣੀ ਜਾਂਦੇ ਕਿਸਾਨਾਂ ਦੀ ਗੱਲ ਕੀਤੀ ਗਈ ਹੈ । ਹੋਰ ਪੜ੍ਹੋ :ਟਰੈਕਟਰ ਮਾਰਚ ਦੀ ਹਰ ਰੁਕਾਵਟ ਨੂੰ ਦੂਰ ਕਰਨ ਲਈ ਕਿਸਾਨਾਂ ਨੇ ਕੀਤੀ ਫੁਲ ਤਿਆਰੀ, ਲੱਖਾਂ ਰੁਪਏ ਖ਼ਰਚ ਕੇ ਬਣਵਾਏ ਖ਼ਾਸ ਕਿਸਮ ਦੇ ਟਰੈਕਟਰ
Prabh Gill ਭਾਵੇਂ ਇਨ੍ਹਾਂ ਕਿਸਾਨਾਂ ‘ਤੇ ਡਾਂਗਾ ਵਰ੍ਹਾਈਆਂ ਗਈਆਂ ਪਰ ਉਨ੍ਹਾਂ ਡਾਂਗਾ ਵਰਾਉਣ ਵਾਲਿਆਂ ਨੂੰ ਕਿਸਾਨਾਂ ਵੱਲੋਂ ਲੰਗਰ ਛਕਾਇਆ ਗਿਆ । Delhi_Farmers ਪ੍ਰਭ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਰੋਮਾਂਟਿਕ ਗੀਤਾਂ ਦੇ ਲਈ ਪ੍ਰਭ ਗਿੱਲ ਖਾਸੇ ਮਸ਼ਹੂਰ ਹਨ ਪਰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ‘ਚ ਕਈ ਧਾਰਮਿਕ ਗੀਤ ਵੀ ਕੱਢੇ ਹਨ । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।

0 Comments
0

You may also like