
ਪ੍ਰਭ ਗਿੱਲ ਦਾ ਨਵਾਂ ਗੀਤ ਭਲਾ ਸਰਬਤ ਦਾ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਪ੍ਰਭ ਗਿੱਲ ਮਿਊਜ਼ਿਕ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਦੇ ਬੋਲ ਮਨੀ ਉਡਾਂਗ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਗਰੂਵਸਟਰ ਨੇ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਗੀਤ ‘ਚ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ ਜੋ ਹਰ ਹਰ ਹਾਲ ‘ਚ ਸਰਬਤ ਦਾ ਭਲਾ ਮੰਗਦੇ ਹਨ । ਇਸ ਧਾਰਮਿਕ ਗੀਤ ‘ਚ ਸਰਬੱਤ ਦੇ ਭਲੇ ਮੰਗਣ ਲਈ ਜਾਣੀ ਜਾਂਦੇ ਕਿਸਾਨਾਂ ਦੀ ਗੱਲ ਕੀਤੀ ਗਈ ਹੈ ।
ਹੋਰ ਪੜ੍ਹੋ :ਟਰੈਕਟਰ ਮਾਰਚ ਦੀ ਹਰ ਰੁਕਾਵਟ ਨੂੰ ਦੂਰ ਕਰਨ ਲਈ ਕਿਸਾਨਾਂ ਨੇ ਕੀਤੀ ਫੁਲ ਤਿਆਰੀ, ਲੱਖਾਂ ਰੁਪਏ ਖ਼ਰਚ ਕੇ ਬਣਵਾਏ ਖ਼ਾਸ ਕਿਸਮ ਦੇ ਟਰੈਕਟਰ
ਭਾਵੇਂ ਇਨ੍ਹਾਂ ਕਿਸਾਨਾਂ ‘ਤੇ ਡਾਂਗਾ ਵਰ੍ਹਾਈਆਂ ਗਈਆਂ ਪਰ ਉਨ੍ਹਾਂ ਡਾਂਗਾ ਵਰਾਉਣ ਵਾਲਿਆਂ ਨੂੰ ਕਿਸਾਨਾਂ ਵੱਲੋਂ ਲੰਗਰ ਛਕਾਇਆ ਗਿਆ ।
ਪ੍ਰਭ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਰੋਮਾਂਟਿਕ ਗੀਤਾਂ ਦੇ ਲਈ ਪ੍ਰਭ ਗਿੱਲ ਖਾਸੇ ਮਸ਼ਹੂਰ ਹਨ ਪਰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ‘ਚ ਕਈ ਧਾਰਮਿਕ ਗੀਤ ਵੀ ਕੱਢੇ ਹਨ । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।