ਫ਼ਿਲਮ ਰਾਧੇ ਸ਼ਿਆਮ ਸਿਨੇਮਾਘਰਾਂ 'ਚ ਹੋਈ ਰਿਲੀਜ਼, ਫੈਨਜ਼ ਨੇ ਪ੍ਰਭਾਸ ਲਈ ਇੰਝ ਵਿਖਾਇਆ ਪਿਆਰ, ਵੇਖੋ ਵੀਡੀਓ

written by Pushp Raj | March 12, 2022

ਸਾਊਥ ਸੁਪਰ ਸਟਾਰ ਪ੍ਰਭਾਸ (Prabhas) ਅਤੇ ਪੂਜਾ ਹੋਗਣੇ (Pooja Hogde) ਦੀ ਮੋਸਟ ਅਵੇਟਿਡ ਫ਼ਿਲਮ 'ਰਾਧੇ ਸ਼ਿਆਮ' (Radhe Shyam) ਇਸ ਸ਼ੁੱਕਰਵਾਰ ਯਾਨੀ ਕਿ 11 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਰਿਲੀਜ਼ ਹੁੰਦੇ ਹੀ ਵੱਡੀ ਗਿਣਤੀ ਵਿੱਚ ਦਰਸ਼ਕ ਇਹ ਫ਼ਿਲਮ ਦੇਖਣ ਲਈ ਸਿਨੇਮਾਘਰਾਂ ਵਿੱਚ ਪਹੁੰਚੇ। ਇਸ ਦੌਰਾਨ ਪ੍ਰਭਾਸ ਦੇ ਫੈਨਜ਼ ਉਨ੍ਹਾਂ 'ਤੇ ਖੂਬ ਪਿਆਰ ਲੁੱਟਾਉਂਦੇ ਹੋਏ ਨਜ਼ਰ ਆਏ।

Image Source: Instagram

ਇਹ ਇੱਕ ਪੈਨ ਇੰਡੀਆ ਫ਼ਿਲਮ ਹੈ, ਜੋ ਹਿੰਦੀ ਤੋਂ ਇਲਾਵਾ ਤੇਲਗੂ, ਕੰਨੜ, ਮਲਿਆਲਮ ਅਤੇ ਤਾਮਿਲ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਰਾਧਾ ਕ੍ਰਿਸ਼ਨ ਕੁਮਾਰ ਨੇ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ, ਵਾਮਸੀ ਅਤੇ ਪ੍ਰਮੋਦ ਹਨ, ਜੋ ਕਿ ਮਸ਼ਹੂਰ ਟੀ-ਸੀਰੀਜ਼ ਕੰਪਨੀ ਦੇ ਮਾਲਕ ਹਨ।

Image Source: Instagram

ਹੋਰ ਪੜ੍ਹੋ : ਸਾਊਥ ਸੁਪਰ ਸਟਾਰ ਪ੍ਰਭਾਸ ਦੀ ਫ਼ਿਲਮ ਰਾਧੇ ਸ਼ਿਆਮ ਦਾ ਟ੍ਰੇਲਰ-2 ਹੋਇਆ ਰਿਲੀਜ਼, ਨਜ਼ਰ ਆਈ ਪਿਆਰ ਤੇ ਕਿਸਮਤ ਦੀ ਅਨੋਖੀ ਕਹਾਣੀ

ਪ੍ਰਭਾਸ ਦੇ ਫੈਨਜ਼ ਲਈ ਇਹ ਦਿਨ ਬਹੁਤ ਵੱਡਾ ਰਿਹਾ, ਕਿਉਂਕਿ ਲੰਮੇਂ ਸਮੇਂ ਤੋਂ ਕੋਰੋਨਾ ਕਾਰਨ ਲੱਟਕ ਰਹੀ ਫ਼ਿਲਮ ਆਖਿਰਕਾਰ ਰਿਲੀਜ਼ ਹੋ ਗਈ। ਵਾਰ-ਵਾਰ ਟਾਲਣ ਤੋਂ ਬਾਅਦ ਆਖਿਰਕਾਰ ਉਨ੍ਹਾਂ ਦੇ ਚਹੇਤੇ ਸਟਾਰ ਦੀ ਫਿਲਮ 'ਰਾਧੇ-ਸ਼ਿਆਮ' ਰਿਲੀਜ਼ ਹੋ ਗਈ ਹੈ। ਫਿਲਮ 'ਰਾਧੇ-ਸ਼ਿਆਮ' ਨੂੰ ਲੈ ਕੇ ਪ੍ਰਭਾਸ ਦੇ ਪ੍ਰਸ਼ੰਸਕਾਂ 'ਚ ਜ਼ਬਰਦਸਤ ਕ੍ਰੇਜ਼ ਹੈ। ਪ੍ਰਭਾਸ ਦੀ ਫਿਲਮ ਨੂੰ ਲੈ ਕੇ ਕ੍ਰੇਜ਼ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Image Source: Instagram

ਇਹ ਵੀਡੀਓਜ਼ ਪ੍ਰਭਾਸ ਲਈ ਉਨ੍ਹਾਂ ਦੇ ਫੈਨਜ਼ ਨੂੰ ਦਰਸਾ ਰਹੀਆਂ ਹਨ ਕਿ ਫੈਨਜ਼ ਪ੍ਰਭਾਸ ਨੂੰ ਕਿੰਨਾ ਪਿਆਰ ਕਰਦੇ ਹਨ। ਵਾਇਰਲ ਹੋ ਰਹੇ ਇਨ੍ਹਾਂ ਵੀਡੀਓਜ਼ 'ਚ ਪ੍ਰਭਾਸ ਦੇ ਫੈਨਜ਼ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਇੱਕ ਵੀਡੀਓ 'ਚ ਪ੍ਰਭਾਸ ਦੀ ਫਿਲਮ ਦੀ ਰਿਲੀਜ਼ ਦੇ ਮੌਕੇ 'ਤੇ ਸਿਨੇਮਾਘਰਾਂ ਦੇ ਬਾਹਰ ਹੋਲੀ-ਦੀਵਾਲੀ ਵਰਗਾ ਮਾਹੌਲ ਵਿਖਾਈ ਦੇ ਰਹਾ ਹੈ। ਕਈ ਵੀਡੀਓਜ਼ 'ਚ ਪ੍ਰਸ਼ੰਸਕ ਪ੍ਰਭਾਸ ਦੀ ਤਸਵੀਰ 'ਤੇ ਦੁੱਧ ਪਾ ਰਹੇ ਹਨ। ਇਸ ਲਈ ਬਹੁਤ ਸਾਰੇ ਪ੍ਰਸ਼ੰਸਕ ਸਿਨੇਮਾਘਰਾਂ ਵਿੱਚ ਚੱਲ ਰਹੀ ਫਿਲਮ ਦੇ ਵਿਚਕਾਰ ਨੱਚਦੇ ਨਜ਼ਰ ਆ ਰਹੇ ਹਨ।

You may also like