ਟੀਵੀ ਦੀ ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਵਿਆਹ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

Written by  Shaminder   |  August 10th 2020 11:28 AM  |  Updated: August 10th 2020 11:28 AM

ਟੀਵੀ ਦੀ ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਵਿਆਹ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

‘ਦੀਆ ਔਰ ਬਾਤੀ ਹਮ’ ਸੀਰੀਅਲ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਨਾਉਣ ਵਾਲੀ ਆਰਜੂ ਰਾਠੀ ਯਾਨੀ ਕਿ ਪ੍ਰਾਚੀ ਤੇਹਲਾਨ ਨੇ ਰੋਹਿਤ ਸਰੋਹਾ ਨਾਲ ਵਿਆਹ ਕਰਵਾ ਲਿਆ  । ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਸ ਤਸਵੀਰ ‘ਚ ਪ੍ਰਾਚੀ ਅਤੇ ਉਨ੍ਹਾਂ ਦੇ ਪਤੀ ਰੋਹਿਤ ਬਹੁਤ ਹੀ ਖੁਸ਼ ਵਿਖਾਈ ਦੇ ਰਹੇ ਹਨ ।ਇਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CDrR7WoAV-K/

ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵਿਆਹ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।ਕੋੋਰੋਨਾ ਵਾਇਰਸ ਦੇ ਚੱਲਦਿਆਂ ਹਾਲਾਂਕਿ ਵਿਆਹ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕੁਝ ਸਿਲੈਕਟਡ ਲੋਕ ਹੀ ਸ਼ਾਮਿਲ ਹੋਏ ਅਤੇ ਖੁਸ਼ੀ ਦੇ ਇਸ ਮੌਕੇ ‘ਤੇ ਸਿਰਫ਼ 50 ਜਣੇ ਹੀ ਸ਼ਾਮਿਲ ਹੋ ਸਕੇ ਸਨ ।

https://www.instagram.com/p/CDrR2ITgyBK/

ਦੋਵਾਂ ਦਾ ਵਿਆਹ ਲਵ-ਕਮ ਅਰੈਂਜ ਮੈਰਿਜ ਹੈ ।ਸੱਤ ਸਾਲ ਪਹਿਲਾਂ 2012 ‘ਚ ਦੋਨਾਂ ਨੇ ਇੱਕ ਦੂਜੇ ਨੂੰ ਡੇਟ ਕੀਤਾ ਸੀ ।

https://www.instagram.com/p/CDqS-I2AJlS/

ਇਸ ਤੋਂ ਪਹਿਲਾਂ ਇਸ ਜੋੜੀ ਨੇ ਆਪਣੀ ਲਵ ਸਟੋਰੀ ਬਾਰੇ ਰਿਵੀਲ ਕੀਤਾ ਸੀ ਪ੍ਰਾਚੀ ਦਾ ਕਹਿਣਾ ਹੈ ਕਿ ‘ਮੇਰੇ ਕਜ਼ਨ ਭਰਾ ਦੇ ਵਿਆਹ ‘ਚ ਇਹ ਕੁੜੀ ਵਾਲਿਆਂ ਵੱਲੋਂ ਸਨ, ਮੇਰੀ ਜੋ ਭਾਬੀ ਹੈ ਰੋਹਿਤ ਦੇ ਬਚਪਨ ਦੀ ਦੋਸਤ ਹੈ’।ਵਿਆਹ ਤੋਂ ਬਾਅਦ ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ।

https://www.instagram.com/p/CDoNZhOgEJr/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network