ਹਰਭਜਨ ਮਾਨ ਨੇ ਹਰਦੀਪ ਗਰੇਵਾਲ ਦੀ ਸ਼ਲਾਘਾ ਕਰਦੇ ਹੋਏ ਕਿਹਾ- ‘ਹਰਦੀਪ ਦੀ ਤੁਲਨਾ ਅਮੀਰ ਖ਼ਾਨ ਨਾਲ ਕੀਤੀ ਜਾ ਰਹੀ ਆ, ਪਰ ਉਹ...’

written by Lajwinder kaur | August 11, 2021

‘ਤੁਣਕਾ-ਤੁਣਕਾ’ ਫ਼ਿਲਮ ਜਿਸ ਦੀ ਚਰਚਾ ਚਾਰੇ ਪਾਸੇ ਛਿੜੀ ਹੋਈ ਹੈ। ਜਿਸ ਕਰਕੇ ਗਾਇਕ ਹਰਭਜਨ ਮਾਨ ਨੇ ਵੀ ਲੰਬੀ ਚੌੜੀ ਪੋਸਟ ਪਾ ਕੇ ਗਾਇਕ ਹਰਦੀਪ ਗਰੇਵਾਲ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ‘‘ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ’ ਗੀਤ ਹਰੇਕ ਬੰਦੇ ਨੂੰ ਆਵਦਾ ਲੱਗਿਆ। ਇਨ੍ਹਾਂ ਗੀਤਾਂ ਨਾਲ ਹਰਦੀਪ ਗਰੇਵਾਲ ਪੇਡੂ ਚੋਬਰਾਂ ਦਾ ਪ੍ਰੇਰਨਾ ਸਰੋਤ ਬਣਿਆ। 2017 ‘ਚ ਸਰੀਰ ਤੋੜਨਾ ਸਰੀਰ ਸ਼ੁਰੂ ਕੀਤਾ, ਲਿੱਸਾ ਹੋਇਆ। ਰੋਟੀ ਪਾਣੀ ਛੱਡਿਆ ਤੇ ਫੇਰ ਮਿਹਨਤ ਕਰਕੇ ਸਰੀਰ ਬਣਾਇਆ, ਨਾਲੋਂ ਨਾਲ ਸਾਇਕਲਿੰਗ ਸਿੱਖੀ ।

singer harbhajan mann image source- instagram

ਹੋਰ ਪੜ੍ਹੋ : ਜੱਸੀ ਗਿੱਲ ਦੀ ਨਵੀਂ ਲੁੱਕ ਬਣੀ ਚਰਚਾ ‘ਚ, ਨਜ਼ਰ ਆ ਰਹੇ ਨੇ ਪੁਰਾਣੀ ਹਿੰਦੀ ਫ਼ਿਲਮਾਂ ਦੇ ਹੀਰੋ ਵਾਂਗ

ਹੋਰ ਪੜ੍ਹੋ : ‘ਤੁਣਕਾ ਤੁਣਕਾ’: ਅਫਸਾਨਾ ਖ਼ਾਨ ਤੇ ਹਰਦੀਪ ਗਰੇਵਾਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Raahi’ ਗੀਤ, ਦੇਖੋ ਵੀਡੀਓ

hardeep grewal tunka tunka movie new song rakh honsla released image source- instagram

ਉਨ੍ਹਾਂ ਨੇ ਅੱਗੇ ਲਿਖਿਆ- ‘ਹਰਦੀਪ ਦੀ ਤੁਲਨਾ ਅਮੀਰ ਖ਼ਾਨ ਨਾਲ ਕੀਤੀ ਜਾ ਰਹੀ ਆ। ਪਰ ਅਸਲ ‘ਚ ਇਹ ਘਾਲਣਾ ਅਮੀਰ ਖ਼ਾਨ ਤੋਂ ਵੀ ਕਿਤੇ ਵੱਡੀ ਆ। ਅਮੀਰ ਖ਼ਾਨ ਸਥਾਪਿਤ ਐਕਟਰ ਹੋਣ ਕਰਕੇ ਇਹ ਰਿਸਕ ਲੈ ਸਕਦਾ ਸੀ। ਪਰ ਹਰਦੀਪ ਗਰੇਵਾਲ਼ ਫ਼ਿਲਮਾਂ ਲਈ ਨਵਾਂ ਕਲਾਕਾਰ ਆ। ਪਹਿਲੀ ਫ਼ਿਲਮ ਨੂੰ ਹੀ ਤਿੰਨ ਚਾਰ ਸਾਲ ਸਮਰਪਿਤ ਕਰਤੇ ਜਵਾਨ ਨੇ। ਦੇਖ ਰਹੇ ਆਂ ਪਿਛਲੇ ਦਿਨਾਂ ਤੋਂ ਹਰਦੀਪ ਕੱਲਾ ਹੀ ਸੋਸ਼ਲ ਮੀਡੀਏ ਇੰਸਟਾ, ਫੇਸਬੁੱਕ, ਯੂਟਿਊਬ ਤੇ ਆਪਣੀ ਫ਼ਿਲਮ ਨੂੰ ਪਰਮੋਟ ਕਰ ਰਿਹਾ। ਕਿਸੇ ਹੋਰ ਕਲਾਕਾਰ ਨੇ ਓਹਦੀ ਸਟੋਰੀ, ਪੋਸਟਰ, ਗੀਤ ਸ਼ੇਅਰ ਨਹੀਂ ਕੀਤਾ। ਬਹੁਤ ਮਿਹਨਤ ਤੇ ਪੈਸਾ ਲਾਕੇ ਫਿਲਮ ਬਣਾਈ ਆ ਭਰਾ ਨੇ। ਚੰਗੇ ਕੰਮ ਦੀ ਸਿਫ਼ਤ ਕਰੀਏ। ਆਪਾਂ ਸਾਰੇ ਰਲ ਮਿਲਕੇ ਫ਼ਿਲਮ ਦੀ ਚਰਚਾ ਛੇੜੀਏ । ਨੇੜਲੇ ਸਿਨੇਮਿਆਂ ‘ਚ ਟੱਬਰਾਂ ਸਮੇਤ ਦੇਖਣ ਜਾਈਏ। ....ਚੜ੍ਹਦੀ ਕਲਾ.....ਏਸ ਸਟੇਟਸ ਨੂੰ ਕਾਪੀ ਕਰਕੇ ਆਪੋ ਆਪਣੀਆਂ ਪ੍ਰੋਫਾਈਲਾਂ ‘ਚ ਸ਼ੇਅਰ ਕਰੋ। ✍️ ਘੁੱਦਾ ਸਿੰਘ Ghudda Singh’ । ਹਰਭਜਨ ਮਾਨ ਨੇ ਇੱਕ ਵਧੀਆ ਕਲਾਕਾਰ ਤੇ ਸਪੋਰਟਿੰਗ ਇਨਸਾਨ ਹੋਣ ਦੇ ਨਾਤੇ ਆਪਣਾ ਫਰਜ਼ ਪੂਰਾ ਕਰਦੇ ਹੋਏ ਹਰਦੀਪ ਗਰੇਵਾਲ ਨੂੰ ਆਪਣੇ ਸਮਰਥਨ ਦਿੱਤਾ ਹੈ ਤੇ ਆਪਣੇ ਫੇਸਬੁੱਕ ਪੇਜ਼ ਉੱਤੇ ਪੋਸਟ ਪਾ ਕੇ ਦਰਸ਼ਕਾਂ ਨੂੰ ਵੱਧ ਤੋਂ ਵੱਧ ਸਿਨੇਮਾ ਘਰਾਂ ‘ਚ ਜਾ ਕੇ ਫ਼ਿਲਮ ਦੇਖਣ ਲਈ ਕਿਹਾ ਹੈ। ।

Tunka- Tunka image source- instagram

ਪੰਜਾਬੀ ਦੀ ਪਹਿਲੀ ਮੋਟੀਵੇਸ਼ਨਲ ਤੇ ਸਪੋਰਟਸ ਫ਼ਿਲਮ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ‘ਤੁਣਕਾ ਤੁਣਕਾ’ ਫ਼ਿਲਮ ਨੇ ਸਾਲ 2020 ‘ਚ 7 ਇੰਟਰਨੈਸ਼ਨਲ ਅਵਾਰਡ ਜਿੱਤੇ ਨੇ। ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਗਿਆ ਹੈ।

0 Comments
0

You may also like