ਪ੍ਰਕਾਸ਼ ਰਾਜ ਨੇ ਤਾਮਿਲ ਦੀ ਬਜਾਏ ਹਿੰਦੀ ਬੋਲਣ ’ਤੇ ਇੱਕ ਬੰਦੇ ਨੂੰ ਮਾਰਿਆ ਥੱਪੜ, ਵਾਇਰਲ ਵੀਡੀਓ ’ਤੇ ਹੋ ਰਿਹਾ ਹੈ ਵਿਵਾਦ

written by Rupinder Kaler | November 10, 2021

ਕੁਝ ਦਿਨ ਪਹਿਲਾਂ ਓਟੀਟੀ ਪਲੇਟਫਾਰਮ ਤੇ ਰਿਲੀਜ਼ ਹੋਈ ਫ਼ਿਲਮ ‘ਜੈ ਭੀਮ’ (jai bhim) ਸੁਰਖੀਆਂ ਵਿੱਚ ਆ ਗਈ ਹੈ । ਇਸ ਫ਼ਿਲਮ ਦਾ ਇੱਕ ਸੀਨ ਸੋਸਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਸੀਨ ਵਿੱਚ ਸਾਊਥ ਫ਼ਿਲਮਾਂ ਦੇ ਸੁਪਰ ਸਟਾਰ ਪ੍ਰਕਾਸ਼ ਰਾਜ (prakash raj) ਇੱਕ ਬੰਦੇ ਨੂੰ ਹਿੰਦੀ ਬੋਲਣ ਤੇ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਹਨ । ਜਿਸ ਤੇ ਹੁਣ ਵਿਵਾਦ ਸ਼ੁਰੂ ਹੋ ਗਿਆ ਹੈ । ਇਸ ਫ਼ਿਲਮ ਵਿੱਚ ਪ੍ਰਕਾਸ਼ ਰਾਜ (prakash raj)  ਨੇ ਲੀਡ ਰੋਲ ਕੀਤਾ ਹੈ ।

Pic Courtesy: Instagram

ਹੋਰ ਪੜ੍ਹੋ :

ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਨੇ ਲਈ ਨਵੀਂ ਕਾਰ, ਨਵੀਂ ਕਾਰ ਦੀ ਵੀਡੀਓ ਕੀਤੀ ਸਾਂਝੀ

Pic Courtesy: Instagram

ਪ੍ਰਕਾਸ਼ ਰਾਜ (prakash raj)  ਦੇ ਜਿਸ ਸੀਨ ਤੇ ਵਿਵਾਦ ਹੋ ਰਿਹਾ ਹੈ, ਉਸ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਸ਼ਖਸ ਹਿੰਦੀ ਭਾਸ਼ਾ ਵਿੱਚ ਗੱਲਬਾਤ ਕਰ ਰਿਹਾ ਹੈ । ਪਰ ਪ੍ਰਕਾਸ਼ ਰਾਜ (prakash raj)  ਹਿੰਦੀ ਸੁਣ ਕੇ ਭੜਕ ਜਾਂਦੇ ਹਨ ਤੇ ਉਸ ਬੰਦੇ ਨੂੰ ਥੱਪੜ ਮਾਰ ਦਿੰਦੇ ਹਨ । ਇਸ ਫ਼ਿਲਮ ਵਿੱਚ ਪ੍ਰਕਾਸ਼ ਰਾਜ ਦਾ ਕਿਰਦਾਰ ਹਿੰਦੀ ਭਾਸ਼ਾ ਨੂੰ ਸਖਤ ਨਫਰਤ ਕਰਦਾ ਹੈ ।

ਪਰ ਇਸ ਸੀਨ ਤੇ ਹੁਣ ਸੋਸ਼ਲ ਮੀਡੀਆ ਤੇ ਖੂਬ ਵਿਵਾਦ ਹੋ ਰਿਹਾ ਹੈ । ਲੋਕ ਫਿਲਮ (jai bhim) ਵਿੱਚੋਂ ਇਸ ਸੀਨ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ । ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਸੀਨ ਨੂੰ ਫਿਲਮ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਹੈ । ਕੁਝ ਲੋਕ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਇਸ ਸੀਨ ਦਾ ਵਿਰੋਧ ਕਰਨ ਵਾਲਿਆਂ ਦਾ ਵਿਰੋਧ ਕਰ ਰਹੇ ਹਨ ।

You may also like