ਪ੍ਰਤੀਕ ਬੱਬਰ ਤੇ ਸਾਨੀਆ ਸਾਗਰ ਮਰਾਠੀ ਰੀਤੀ ਰਿਵਾਜਾਂ ਨਾਲ ਬੱਝੇ ਵਿਆਹ ਦੇ ਬੰਧਨ ‘ਚ

written by Lajwinder kaur | January 25, 2019

ਬਾਲੀਵੁੱਡ ‘ਚ ਇਸ ਵੈਡਿੰਗ ਸੀਜ਼ਨ ਦੌਰਾਨ ਕਈ ਫਿਲਮੀ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਨੇ ਤੇ ਇਸ ਵਿਚ ਨਵਾਂ ਨਾਮ ਹੈ ਪ੍ਰਤੀਕ ਬੱਬਰ ਦਾ, ਜਿਹੜੇ ਆਪਣੇ ਬਚਪਨ ਦੀ ਦੋਸਤ ਸਾਨੀਆ ਸਾਗਰ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਨੇ। ਪ੍ਰਤੀਕ ਬੱਬਰ ਜੋ ਕਿ ਬਾਲੀਵੁੱਡ ਦੇ ਦਿੱਗਜ ਐਕਟਰ ਰਾਜ ਬੱਬਰ ਤੇ ਸਮਿਤਾ ਪਾਟਿਲ ਦੇ ਬੇਟੇ ਨੇ। ਪ੍ਰਤੀਕ ਬੱਬਰ ਬਹੁਤ ਛੋਟੇ ਸਨ ਜਦੋਂ ਅਦਾਕਾਰਾ ਸਮਿਤਾ ਪਾਟਿਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਪਰ ਇਸ ਖੁਸ਼ੀ ਦੇ ਮੌਕੇ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਉਹਨਾਂ ਦੇ ਨਾਲ ਹਾਜ਼ਰ ਰਿਹਾ। ਤਸੀਵਾਰਾਂ ‘ਚ ਉਹਨਾਂ ਦੀ ਮਤਰਈ ਮਾਂ ਤੇ ਭੈਣ-ਭਰਾ ਤੇ ਜੀਜਾ ਅਨੂਪ ਸੋਨੀ ਨਜ਼ਰ ਆ ਰਹੇ ਹਨ। ਪ੍ਰਤੀਕ ਬੱਬਰ ਦਾ ਵਿਆਹ ਲਖਨਊ ‘ਚ ਹੋਇਆ ਹੈ। ਵਿਆਹ ‘ਚ ਕੁਝ ਕਰੀਬੀਆਂ ਰਿਸ਼ਤੇਦਾਰਾਂ ਤੇ ਦੋਸਤ ਹੀ ਮੌਜੂਦ ਰਹੇ।

 

View this post on Instagram

 

Prateik Babbar Sanya Sagar Marriage in Lucknow

A post shared by Viral Bhayani (@viralbhayani) on

ਪ੍ਰਤੀਕ ਬੱਬਰ ਤੇ ਸਾਨੀਆ ਸਾਗਰ ਨੇ ਪਿਛਲੇ ਸਾਲ ਮੰਗਣੀ ਕਰਵਾਈ ਸੀ ਤੇ ਇਸ ਸਾਲ ਪ੍ਰਤੀਕ ਬੱਬਰ ਤੇ ਸਾਨੀਆ ਸਾਗਰ ਨੇ ਮਰਾਠੀ ਰੀਤੀ ਰਿਵਾਜ ਦੇ ਨਾਲ ਵਿਆਹ ਕਰਵਾ ਲਿਆ ਹੈ। ਹਲਦੀ ਅਤੇ ਮਹਿੰਦੀ ਸੇਰੇਮਨੀ ਦੀਆਂ ਤਸਵੀਰਾਂ ਤੋਂ ਬਾਅਦ ਹੁਣ ਦੋਵਾਂ ਦੇ ਵਿਆਹ ਦੀ ਤਸਵੀਰਾਂ ਸੋਸ਼ਲ ਮੀਡਿਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਹੋਰ ਵੇਖੋ: ‘ਆਂਖ ਮਾਰੇ’ ‘ਤੇ ਮੀਕਾ ਸਿੰਘ ਨੇ ਲਾਏ ਹਵਾਈ ਜ਼ਹਾਜ ‘ਚ ਠੁਮਕੇ, ਦੇਖੋ ਵੀਡੀਓ

ਤਸਵੀਰਾਂ ਵਿੱਚ ਪ੍ਰਤੀਕ ਲਾੜਾ ਬਣੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਰੀਮ ਕਲਰ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ। ਉੱਥੇ ਹੀ ਸਾਨੀਆ ਸਾਗਰ ਲਾਲ ਰੰਗ ਦੀ ਸਾੜ੍ਹੀ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਬਾਲੀਵੁੱਡ ਐਕਟਰ ਪ੍ਰਤੀਕ ਬੱਬਰ ਜੋ ਕਿ ਬਾਲੀਵੁੱਡ ਦੀਆਂ ਕਈ ਫਿਲ‍ਮਾਂ ਜਿਵੇਂ ‘ਬਾਗੀ 2’ , ‘ ਏਕ ਦੀਵਾਨਾ ਥਾ’ , ‘ ਜਾਨੇ ਤੂ ਜਾਂ ਜਾਨੇ ਨਾ’ ਆਦਿ ‘ਚ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ।

You may also like