ਅੱਖਾਂ ਦੇ ਸਾਹਮਣੇ ਦੋ ਸਾਲ ਦੀ ਬੱਚੀ ਦੀ ਹੋ ਗਈ ਸੀ ਮੌਤ, ਸਦਮੇ 'ਚ ਆਏ ਅਦਾਕਾਰ ਨੇ ਬਿਆਨ ਕੀਤੀ ਪੂਰੀ ਘਟਨਾ

written by Rupinder Kaler | May 15, 2019

ਟੀਵੀ ਸ਼ੋਅ ਪਿਆਰ ਦੇ ਪਾਪੜ ਦੇ ਐਕਟਰ ਪ੍ਰਤੀਸ਼ ਵੋਰਾ ਏਨੀਂ ਦਿਨੀਂ ਕਾਫੀ ਉਦਾਸ ਹਨ । ਬੀਤੀ 7 ਮਈ ਨੂੰ ਉਹਨਾਂ ਦੀ ਦੋ ਸਾਲ ਦੀ ਬੱਚੀ ਦੀ ਖੇਡਦੇ ਖੇਡਦੇ ਮੌਤ ਹੋ ਗਈ ਸੀ । ਦਰਅਸਲ ਬੱਚੀ ਨੇ ਖੇਡਦੇ ਖੇਡਦੇ ਆਪਣੇ ਮੂੰਹ ਵਿੱਚ ਖਿਡੌਣਾ ਪਾ ਲਿਆ ਸੀ ਜਿਸ ਤੋਂ ਬਾਅਦ ਇਹ ਖਿਡੌਣਾ ਉਸ ਦੇ ਗਲ ਵਿੱਚ ਫਸ ਗਿਆ ਸੀ ਤੇ ਵੋਰਾ ਦੇ ਸਾਹਮਣੇ ਬੱਚੀ ਨੇ ਦਮ ਤੋੜ ਦਿੱਤਾ ਸੀ । https://www.instagram.com/p/Boe7GaIn8UR/ ਬੱਚੀ ਦੀ ਮੌਤ ਤੋਂ ਬਾਅਦ ਅਦਾਕਾਰ ਨੇ ਚੁੱਪੀ ਤੋੜਦੇ ਹੋਏ ਪੂਰੀ ਘਟਨਾ ਨੂੰ ਬਿਆਨ ਕੀਤਾ ਹੈ । ਅਦਾਕਾਰ ਨੇ ਦੱਸਿਆ ਹੈ ਕਿ 'ਉਹ ਸਾਰੇ ਘਰ ਵਿੱਚ ਪੀਜਾ ਖਾ ਰਹੇ ਸਨ, ਉਸ ਦੇ ਕੁਝ ਦੋਸਤ ਵੀ ਆਏ ਹੋਏ ਸਨ ਉਹ ਤੇ ਉਸ ਦੀ ਪਤਨੀ ਤੇ ਬੱਚੀ ਵੀ ਉਹਨਾਂ ਦੇ ਕੋਲ ਛੁੱਟੀ ਦਾ ਅਨੰਦ ਮਾਣ ਰਹੇ ਸੀ । ਪਰ ਇਸ ਦੌਰਾਨ ਬੱਚੀ ਨੇ ਇੱਕ ਖਡੌਣਾ ਨਿਗਲ ਲਿਆ, ਜਿਸ ਤੋਂ ਬਾਅਦ ਪ੍ਰਤੀਸ਼ ਵੋਰਾ ਨੇ ਇਸ ਖਿਡੌਣੇ ਨੂੰ ਬੱਚੀ ਦੇ ਮੂੰਹ ਵਿੱਚ ਹੱਥ ਪਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਬੱਚੀ ਨੇ ਉਸ ਨੂੰ ਦੰਦੀ ਵੱਡ ਦਿੱਤੀ । ਖਿਡੌਣਾ aੁਸ ਦੇ ਹੱਥ ਦੀ ਪਹੁੰਚ ਤੋਂ ਬਾਹਰ ਹੋ ਗਿਆ । ਜਿਸ ਤੋਂ ਬਾਅਦ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ । https://www.instagram.com/p/BvjalUPHbeJ/?utm_source=ig_embed ਬੱਚੀ ਦੇ ਮੂੰਹ ਵਿੱਚੋਂ ਖੁਨ ਨਿਕਲਣ ਲੱਗ ਗਿਆ ਸੀ । ਡਾਕਟਰਾਂ ਨੇ ਖੂਨ ਰੋਕ ਦਿੱਤਾ ਸੀ ਪਰ ਬੱਚੀ ਨੂੰ ਆਕਸੀਜਨ ਘੱਟ ਮਿਲ ਰਹੀ ਸੀ । ਦਿਲ ਦੀ ਧੜਕਣ ਨਾਰਮਲ ਸੀ ਪਰ ਕੁਝ ਘੰਟਿਆਂ ਬਾਅਦ ਫਿਰ ਖੂਨ ਚੱਲਣ ਲੱਗ ਗਿਆ ਸੀ ਤੇ ਦਿਲ ਦੀ ਧੜਕਣ ਫਿਰ ਵਿਗੜ ਗਈ ਸੀ ਜਿਸ ਤੋਂ ਬਾਅਦ ਬੱਚੀ ਦੀ ਮੌਤ ਹੋ ਗਈ' ਐਕਟਰ ਨੇ ਕਿਹਾ ਹੈ ਕਿ ਹੁਣ ਉਸ ਦੀ ਪਤਨੀ ਉਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ , ਉਹ ਰੋ ਵੀ ਨਹੀਂ ਸਕਦਾ ਪਰ ਉਸ ਨੂੰ ਉਮੀਦ ਹੈ ਕਿ ਉਸ ਦੀ ਪਤਨੀ ਛੇਤੀ ਹੀ ਇੱਸ ਦੁੱਖ ਦੀ ਘੜ੍ਹੀ ਵਿੱਚੋਂ ਬਾਹਰ ਆ ਜਾਵੇਗੀ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਤੀਸ਼ ਵੋਰਾ ਉਲਟਾ ਚਸ਼ਮਾ ਵਰਗੇ ਸ਼ੋਅ ਵਿੱਚ ਨਜ਼ਰ ਆ ਚੁੱਕੇ ਹਨ ।

0 Comments
0

You may also like