ਹੁਸ਼ਿਆਰਪੁਰ ਦੀ ਰਹਿਣ ਵਾਲੀ ਇਸ ਕੁੜੀ ਨੇ ਦੇਸ਼ ਭਰ ‘ਚ ਵਧਾਇਆ ਪੰਜਾਬ ਦਾ ਮਾਣ, ਹਾਦਸੇ ‘ਚ ਗੁਆ ਲਏ ਸਨ ਦੋਵੇਂ ਪੈਰ

Written by  Shaminder   |  July 22nd 2020 11:46 AM  |  Updated: July 22nd 2020 11:46 AM

ਹੁਸ਼ਿਆਰਪੁਰ ਦੀ ਰਹਿਣ ਵਾਲੀ ਇਸ ਕੁੜੀ ਨੇ ਦੇਸ਼ ਭਰ ‘ਚ ਵਧਾਇਆ ਪੰਜਾਬ ਦਾ ਮਾਣ, ਹਾਦਸੇ ‘ਚ ਗੁਆ ਲਏ ਸਨ ਦੋਵੇਂ ਪੈਰ

ਪ੍ਰਤਿਸ਼ਠਾ ਦਿਵੇਸ਼ਕਰ ਨੇ ਪੰਜਾਬ ਦਾ ਮਾਣ ਪੂਰੀ ਦੁਨੀਆ ‘ਚ ਵਧਾਇਆ ਹੈ । ਉਹ ਅਜਿਹੀ ਪਹਿਲੀ ਕੁੜੀ ਹੈ ਜਿਸ ਨੇ ਹਾਲਾਤਾਂ ਦੇ ਅੱਗੇ ਹਾਰ ਨਾਂ ਮੰਨਦੇ ਹੋਏ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ‘ਚ ਦਾਖਲਾ ਲਿਆ ਹੈ । ਦਰਅਸਲ ਪ੍ਰਤਿਸ਼ਠਾ ਜਦੋਂ ਤੇਰਾਂ ਸਾਲ ਦੀ ਉਮਰ ਸੀ ਤਾਂ ਉਸ ਸਮੇਂ ਇੱਕ ਹਾਦਸੇ ‘ਚ ਉਸ ਦੇ ਦੋਵੇਂ ਪੈਰ ਖਰਾਬ ਹੋ ਗਏ ਜਿਸ ਤੋਂ ਬਾਅਦ ਉਸ ਨੂੰ ਵ੍ਹੀਲ ਚੇਅਰ ਦਾ ਸਹਾਰਾ ਲੈ ਕੇ ਚੱਲਣਾ ਪੈਂਦਾ ਸੀ ।

https://www.facebook.com/Capt.Amarinder/videos/621897908729846

ਪਰ ਆਪਣੇ ਹੌਂਸਲੇ ਅਤੇ ਹਿੰਮਤ ਦੀ ਬਦੌਲਤ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ।ਅੱਜ ਉਹ ਜਿਸ ਮੁਕਾਮ ‘ਤੇ ਪਹੁੰਚੀ ਹੈ ਤਾਂ ਉਸ ਦੇ ਪਰਿਵਾਰ ਵਾਲੇ ਫੁੱਲੇ ਨਹੀਂ ਸਮਾ ਰਹੇ । ਉਹ ਆਕਸਫੋਰਡ ਯੂਨੀਵਰਸਿਟੀ ‘ਚ ਪਬਲਿਕ ਪਾਲਸੀ ‘ਚ ਮਾਸਟਰ ਡਿਗਰੀ ਦੀ ਪੜ੍ਹਾਈ ਕਰੇਗੀ ।

https://twitter.com/iiampratishtha/status/1285565273139896322

ਉਸ ਦੀਆਂ ਕਲਾਸਾਂ ਸਤੰਬਰ ਤੋਂ ਸ਼ੁਰੂ ਹੋ ਰਹੀਆਂ ਹਨ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵੀਡੀਓ ਕਾਲ ਕਰ ਕੇ ਉਸ ਦਾ ਹੌਂਸਲਾ ਵਧਾਇਆ ਹੈ । 21 ਸਾਲਾਂ ਦੀ ਪ੍ਰਤਿਸ਼ਠਾ ਦਾ ਸੁਫ਼ਨਾ ਆਈ.ਏ.ਐੱਸ ਅਧਿਕਾਰੀ ਬਣਨ ਦਾ ਹੈ । ਦੱਸ ਦਈਏ ਕਿ ਪ੍ਰਤਿਸ਼ਠਾ ਪੰਜਾਬ ਦੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network