ਪ੍ਰੀਤ ਹਰਪਾਲ ਅਤੇ ਗੁਰਲੇਜ ਅਖਤਰ ਦਾ ‘ਯਾਰੀ ਟੁੱਟ ਜੂ’ ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | March 22, 2021

ਪ੍ਰੀਤ ਹਰਪਾਲ ਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ ‘ਯਾਰੀ ਟੁੱਟ ਜੂ’ ਕਰਕੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ ।ਬੋਲ ਤੇ ਆਵਾਜ਼ ਦਿੱਤੀ ਏ ਪ੍ਰੀਤ ਹਰਪਾਲ ਨੇ।ਇਸ ਗਾਣੇ ਵਿੱਚ ਕੁੜੀ ਮੁੰਡੇ ਨੂੰ ਤਾਅਨਾ ਦਿੰਦੀ ਹੋਈ ਕਹਿੰਦੀ ਹੈ ਕਿ ੳਸਦੇ ਕਾਰਨ ਹੀ ਉਸਨੇ ਪੂਰੇ ਚੰਡੀਗੜ੍ਹ ਸ਼ਹਿਰ ‘ਚ ਬਦਨਾਮੀ ਝੱਲੀ ਹੈ।

preet harpal Imgae From Preet Harpal’s Song 'Yaari Tutt Ju'
ਹੋਰ ਪੜ੍ਹੋ :  ਗੋਲਡਨ ਸਟਾਰ ਮਲਕੀਤ ਸਿੰਘ ਨੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਖ਼ਾਸ ਨੋਟ
preet Imgae From Preet Harpal’s Song ‘Yaari Tutt Ju’
ਕਹਿੰਦੀ ਹੈ ਕਿ ਤੂੰ ਮੈਨੂੰ ਕਦੇਂ ਇੱਥੇ ਨਹੀ ਜਾਣਾ ਤੇ ਕਦੇ ਉੱਥੇ ਨਹੀੰ ਜਾਣਾ ਰੋਕ ਟੋਕ ਕਰਦਾ ਹਂੈ । ਮੈਂ ਹੁਣ ਤੱਕ ਤੇਰੀ ਗੁਲਾਮੀ ਕੀਤੀ, ਹੁਣ ਇਹ ਗੁਲਾਮੀ ਬਿਲਕੁੱਲ ਬਰਦਾਸ਼ਤ ਨਹੀਂ ਕਰਾਂਗੀ ਇਸ ਲਈ ਕੁੜੀ ਕਹਿੰਦੀ ਜੋ ਯਾਰੀ ਕੱਲ੍ਹ ਟੁੱਟਣੀ ਹੈ ਅੱਜ ਹੀ ਟੁੱਟ ਜਾਵੇ ਤਾਂ ਬੇਹਤਰ ਹੈ।ਅੱਗੋ ਮੁੰਡਾ ਵੀ ਕੁੜੀ ਨੂੰ ਕਹਿੰਦਾ ਹੈ ਕਿ ਤੇਰੇ ਇਹਨਾਂ ਹੀ ਲੱਛਣਾਂ ਕਰਕੇ ਸਾਡੀ ਯਾਰੀ ਤੜੱਕ ਕਰਕੇ ਟੁੱਟੇਗੀ ।ਇਸ ਗੀਤ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਤੇ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ ।
preet Harpal Imgae From Preet Harpal’s Song ‘Yaari Tutt Ju’
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰੀਤ ਹਰਪਾਲ ਕਈ ਹਿੱਟ ਗੀਤ ਦਿੱਤੇ ਹਨ । ਉਹ ਇੱਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਇੱਕ ਬਿਹਤਰੀਨ ਲਿਰੀਸਿਸਟ ਵੀ ਹਨ ।

0 Comments
0

You may also like