ਪ੍ਰੀਤ ਹਰਪਾਲ ਜਲਦ ਲੈ ਕੇ ਆ ਰਹੇ ਨਵਾਂ ਗੀਤ ‘ਹੋਸਟਲ’

written by Shaminder | May 12, 2021

ਪ੍ਰੀਤ ਹਰਪਾਲ ਨਵਾਂ ਗੀਤ ਜਲਦ ਹੀ ਰਿਲੀਜ਼ ਕਰਨ ਜਾ ਰਹੇ ਹਨ । ਇਹ ਗੀਤ ‘ਹੋਸਟਲ’ ਟਾਈਟਲ ਹੇਠ ਰਿਲੀਜ਼ ਹੋਵੇਗਾ । ਪ੍ਰੀਤ ਹਰਪਾਲ ਨੇ ਇਸ ਗੀਤ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਗੀਤ ਦੇ ਬੋਲ ਖੁਦ ਪ੍ਰੀਤ ਹਰਪਾਲ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਜੱਸੀ ਐਕਸ ਨੇ । ਇਸ ਪੂਰੇ ਗੀਤ ਨੂੰ ਤੁਸੀਂ ਦਿਨ ਸ਼ਨਿੱਚਰਵਾਰ, 15 ਮਈ ਨੂੰ ਰਿਲੀਜ਼ ਹੋਵੇਗਾ ।

Preet-Harpal Image From Preet Harpal's Instagram
ਹੋਰ ਪੜ੍ਹੋ : ਕੋਰੋਨਾ ਵਾਇਰਸ ਨਾਲ ਗ੍ਰਸਤ ਮਰੀਜਾਂ ਦੀ ਮਦਦ ਲਈ ਅਮਿਤਾਬ ਬੱਚਨ ਕਰ ਚੁੱਕੇ ਹਨ 15 ਕਰੋੜ ਦਾਨ, ਵਿਦੇਸ਼ ਤੋਂ ਮੰਗਵਾਏ ਵੈਂਟੀਲੇਟਰ 
Preet Harpal ਫੀਚਰਿੰਗ ‘ਚ ਪ੍ਰੀਤ ਹਰਪਾਲ ਦੇ ਨਾਲ ਸਿਮਰਨ ਵਿਖਾਈ ਦੇਵੇਗੀ । ਇਸ ਗੀਤ ਦਾ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਗੀਤ ‘ਚ ਹੋਸਟਲ ਦੀ ਲਾਈਫ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਹੋਸਟਲ ‘ਚ ਰਹਿੰਦੇ ਹੋਏ ਗੱਭਰੂ ਅਤੇ ਮੁਟਿਆਰਾਂ ਇੱਕ ਦੂਜੇ ਨੂੰ ਦਿਲ ਦੇ ਬੈਠਦੇ ਹਨ ।
preet-harpal Image From Preet Harpal's Instagram
ਇਸੇ ਕਰਕੇ ਹੋਸਟਲ ਨਾਲ ਏਨਾਂ ਕੁ ਮੋਹ ਪੈ ਜਾਂਦਾ ਹੈ ਕਿ ਫਿਰ ਇਸ ਨੂੰ ਛੱਡਣ ਦਾ ਵੀ ਚਿੱਤ ਨਹੀਂ ਕਰਦਾ। ਪ੍ਰੀਤ ਹਰਪਾਲ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਗਾ ਚੁੱਕੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ । ਜਿੱਥੇ ਉਹ ਵਧੀਆ ਗਾਇਕ ਹਨ, ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਹਨ ।
 
View this post on Instagram
 

A post shared by Preet Harpal (@preet.harpal)

0 Comments
0

You may also like