ਪ੍ਰੀਤ ਹਰਪਾਲ ਆਪਣੇ ਬੇਟੇ ਦੇ ਨਾਲ ਹਿੱਲ ਸਟੇਸ਼ਨ ‘ਤੇ ਘੁੰਮਦੇ ਆਏ ਨਜ਼ਰ, ਵੇਖੋ ਵੀਡੀਓ

Written by  Shaminder   |  April 21st 2022 04:34 PM  |  Updated: April 21st 2022 04:34 PM

ਪ੍ਰੀਤ ਹਰਪਾਲ ਆਪਣੇ ਬੇਟੇ ਦੇ ਨਾਲ ਹਿੱਲ ਸਟੇਸ਼ਨ ‘ਤੇ ਘੁੰਮਦੇ ਆਏ ਨਜ਼ਰ, ਵੇਖੋ ਵੀਡੀਓ

ਪ੍ਰੀਤ ਹਰਪਾਲ (Preet Harpal) ਸੋਸ਼ਲ ਮੀਡੀਆ ਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਪ੍ਰੀਤ ਹਰਪਾਲ ਕਿਸੇ ਹਿੱਲ ਸਟੇਸ਼ਨ ‘ਤੇ ਆਪਣੇ ਬੇਟੇ ਦੇ ਨਾਲ ਘੁੰਮਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਵੀ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਸੀ ।

preet harpal,- image From instagram

ਹੋਰ ਪੜ੍ਹੋ : ਪ੍ਰੀਤ ਹਰਪਾਲ ਨੇ ਆਪਣੇ ਖੇਤਾਂ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਜਿਸ ‘ਚ ਪ੍ਰੀਤ ਹਰਪਾਲ ਆਪਣੇ ਬੇਟੇ ਦੇ ਨਾਲ ਬਰਗਰ ਖਾਂਦੇ ਹੋਏ ਨਜ਼ਰ ਆਏ ਸਨ । ਜਿਸ ‘ਚ ਪ੍ਰੀਤ ਹਰਪਾਲ ਦੱਸ ਰਹੇ ਹਨ ਕਿ ਪਹਿਲਾਂ ਜਵਾਨੀ ਦੁੱਧ ਮੱਖਣਾਂ ਦੇ ਨਾਲ ਪਲਦੀ ਸੀ ਅਤੇ ਹੁਣ ਬਰਗਰ ਪੀਜ਼ੇ ਦੇ ਨਾਲ ਪਲਦੀ ਹੈ । ਹੁਣ ਦੁੱਧ ਮੱਖਣਾਂ ਨਾਲ ਪਾਲੀ ਜਵਾਨੀ ਵਰਗੇ ਗੀਤ ਬੇਈਮਾਨੀ ਜਿਹੀ ਲੱਗਦੇ ਹਨ । ਪ੍ਰੀਤ ਹਰਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

preet Harpal ,,, image From instagram

ਗੀਤਾਂ ਦੇ ਨਾਲ –ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਪ੍ਰੀਤ ਹਰਪਾਲ ਅਜਿਹੇ ਗਾਇਕ ਹਨ ਜੋ ਕਿ ਆਪਣੇ ਗਾਣੇ ਖੁਦ ਹੀ ਲਿਖਦੇ ਹਨ । ਜਿੱਥੇ ਉਹ ਬਿਹਤਰੀਨ ਗਾਇਕ ਹਨ, ਉੱਥੇ ਹੀ ਵਧੀਆ ਲੇਖਣੀ ਦੇ ਮਾਲਕ ਵੀ ਹਨ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਪ੍ਰੀਤ ਹਰਪਾਲ ਆਪਣੀਆਂ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ।

 

View this post on Instagram

 

A post shared by Preet Harpal (@preet.harpal)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network