ਪ੍ਰੀਤ ਹਰਪਾਲ ਤੇ ਡਾਕਟਰ ਜਿਊਸ ਲੈ ਕੇ ਆ ਰਹੇ ਹਨ ਨਵਾਂ ਗਾਣਾ ‘FRAGRANCE’

written by Rupinder Kaler | January 03, 2020

‘ਕਾਲਜ’ ਵਰਗੇ ਕਈ ਹਿੱਟ ਗਾਣੇ ਦੇਣ ਵਾਲੇ ਪ੍ਰੀਤ ਹਰਪਾਲ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਨਵਾਂ ਗਾਣਾ ਲੈ ਕੇ ਆ ਰਹੇ ਹਨ । ਇਸ ਗਾਣੇ ਵਿੱਚ ਪ੍ਰੀਤ ਹਰਪਾਲ ਕੁਝ ਨਵਾਂ ਕਰਨ ਜਾ ਰਹੇ ਹਨ ਕਿਉਂਕਿ ਇਸ ਵਾਰ ਉਹ ਡਾਕਟਰ ਜੂਸ ਨਾਲ ਮਿਲ ਕੇ ਗਾਣਾ ਲੈ ਕੇ ਆ ਰਹੇ ਹਨ ।‘FRAGRANCE’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਪੋਸਟਰ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । https://www.instagram.com/p/B62sE_VgH85/ ਇਸ ਗਾਣੇ ਦੇ ਬੋਲ ਪ੍ਰੀਤ ਹਰਪਾਲ ਨੇ ਖੁਦ ਹੀ ਲਿਖੇ ਹਨ ਤੇ ਮਿਊਜ਼ਿਕ ਡਾ ਜਿਊਸ ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ ਟੀਮ ਡੀਜੇ ਨੇ ਤਿਆਰ ਕੀਤੀ ਹੈ । ਇਸ ਗਾਣੇ ਵਿੱਚ ਪ੍ਰੀਤ ਹਰਪਾਲ ਦੇ ਨਾਲ ਸਿਮਰਨ ਧੀਮਾਨ ਫੀਮੇਲ ਆਰਟਿਸਟ ਦੇ ਤੌਰ ਤੇ ਨਜ਼ਰ ਆਉਣਗੇ । https://www.instagram.com/p/B5cTA2Sglv_/ ਇਸ ਗਾਣੇ ਨੂੰ ਲੈ ਕੇ ਪ੍ਰੀਤ ਹਰਪਾਲ ਦੇ ਪ੍ਰਸ਼ੰਸਕ ਪੱਬਾਂ ਭਾਰ ਹਨ । ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਗਾਣੇ ਦੇ ਪੋਸਟਰ ਤੇ ਲਗਾਤਾਰ ਲਾਈਕ ਤੇ ਕਮੈਂਟ ਕੀਤੇ ਜਾ ਰਹੇ ਹਨ । https://www.instagram.com/p/B3E8yArgx35/

0 Comments
0

You may also like