Advertisment

ਕੱਲ੍ਹ ਨੂੰ ਰਿਲੀਜ਼ ਹੋਵੇਗਾ ਪ੍ਰੀਤ ਹਰਪਾਲ ਦਾ ਨਵਾਂ ਗੀਤ 'ਠਾਠ'

author-image
By Aaseen Khan
New Update
ਕੱਲ੍ਹ ਨੂੰ ਰਿਲੀਜ਼ ਹੋਵੇਗਾ ਪ੍ਰੀਤ ਹਰਪਾਲ ਦਾ ਨਵਾਂ ਗੀਤ 'ਠਾਠ'
Advertisment
ਸੰਗੀਤ ਦੀ ਦੁਨੀਆਂ ਦਾ ਵੱਡਾ ਨਾਮ ਪ੍ਰੀਤ ਹਰਪਾਲ ਜਿੰਨ੍ਹਾਂ ਨੇ ਗਾਇਕੀ ਦੇ ਨਾਲ ਨਾਲ ਫ਼ਿਲਮਾਂ 'ਚ ਬੁਲੰਦੀਆਂ ਨੂੰ ਛੂਹਿਆ ਹੈ। ਪ੍ਰੀਤ ਹਰਪਾਲ ਆਪਣੇ ਨਵੇਂ ਗੀਤ ਠਾਠ ਨਾਲ ਕੱਲ੍ਹ ਨੂੰ ਇੱਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤਣ ਲਈ ਆ ਰਹੇ ਹਨ। ਉਹਨਾਂ ਦਾ ਇਹ ਗੀਤ ਕੱਲ੍ਹ ਯਾਨੀ 2 ਅਗਸਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਰਿਲੀਜ਼ ਕੀਤਾ ਜਾ ਰਿਹਾ ਹੈ।
Advertisment
ਪ੍ਰੀਤ ਹਰਪਾਲ ਦੇ ਇਸ ਗੀਤ ਦੇ ਬੋਲ ਉਹਨਾਂ ਦੇ ਆਪਣੇ ਹੀ ਹਨ ਅਤੇ ਗੀਤ ਦਾ ਸੰਗੀਤ ਨਾਮੀ ਮਿਊਜ਼ਿਕ ਡਾਇਰਕੈਟਰ ਬੀਟ ਮਿਨਿਸਟਰ ਨੇ ਤਿਆਰ ਕੀਤਾ ਹੈ। ਕੁਰਾਨ ਢਿੱਲੋਂ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਹੋਰ ਵੇਖੋ : ਜਨਮਦਿਨ 'ਤੇ ਇਸ ਗਾਇਕ ਨੇ ਸਾਂਝੀ ਕੀਤੀ ਮਨਿੰਦਰ ਬੁੱਟਰ ਦੀ ਅਜਿਹੀ ਤਸਵੀਰ ਕਿ ਪਹਿਚਾਨਣਾ ਵੀ ਮੁਸ਼ਕਿਲ
 
View this post on Instagram
 

THAATH gana 2nd nu ho reha release kar deo support ???❤️❤️ @preet.harpal

A post shared by Preet Harpal (@preet.harpal) on

ਇਸ ਤੋਂ ਪਹਿਲਾਂ ਪ੍ਰੀਤ ਹਰਪਾਲ ਪਿਛਲੇ ਮਹੀਨੇ ਗੀਤ ਸਾਥ ਨਾਲ ਦਰਸ਼ਕਾਂ ਦੇ ਰੁ-ਬ-ਰੁ ਹੋਏ ਸਨ ਜਿਸ ਨੂੰ ਚੰਗਾ ਹੁੰਗਾਰਾ ਮਿਲਿਆ ਸੀ। ਇਸ ਦੇ ਨਾਲ ਹੀ ਮਈ ਮਹੀਨੇ 'ਚ ਫ਼ਿਲਮ ਲੁਕਣ ਮੀਚੀ ਨਾਲ ਸਿਨੇਮਾ 'ਤੇ ਆਏ ਸੀ ਜਿਸ 'ਚ ਉਹਨਾਂ ਦਾ ਸਾਥ ਨਿਭਾਇਆ ਸੀ ਖੂਬਸੂਰਤ ਅਦਾਕਾਰਾ ਮੈਂਡੀ ਤੱਖਰ ਨੇ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment