ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੀ ਫਿਲਮ ‘ਲੁੱਕਣ ਮੀਚੀ’ ਇਸ ਡੇਟ ਨੂੰ ਹੋਵੇਗੀ ਰਿਲੀਜ਼

Written by  Lajwinder kaur   |  February 14th 2019 10:47 AM  |  Updated: February 14th 2019 10:49 AM

ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੀ ਫਿਲਮ ‘ਲੁੱਕਣ ਮੀਚੀ’ ਇਸ ਡੇਟ ਨੂੰ ਹੋਵੇਗੀ ਰਿਲੀਜ਼

ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਨੇ ਆਪਣੇ ਫੈਨਜ਼ ਦੇ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ। ਜੀ ਹਾਂ ਪ੍ਰੀਤ ਹਰਪਾਲ ਨੇ ਆਪਣੀ ਆਉਣ ਵਾਲੀ ਮੂਵੀ ‘ਲੁੱਕਣ ਮੀਚੀ’ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਲਓ ਜੀ ਇੱਕ ਹੋਰ ਖੁਸ਼ਖਬਰੀ ਬਾਬਾ ਸੁੱਖ ਰੱਖੇ ਆਪਣੀ ਮੂਵੀ ‘ਲੁੱਕਣ ਮੀਚੀ ਦੀ ਡੇਟ 3rd ਮਈ ਹੋ ਗਈ ਆ ਅਨਾਊਂਸ... ਪੈਣਗੇ ਭੰਗੜੇ ਤਿੰਨ ਮਈ ਨੂੰ’

ਹੋਰ ਵੇਖੋ: ਸੜਕਾਂ ‘ਤੇ ਧਮਾਲਾਂ ਪਾਉਣ ਲਈ ਤਿਆਰ ਨੇ ਪੰਜਾਬੀ ਗਾਇਕ ਪ੍ਰੀਤ ਹਰਪਾਲ

ਦੱਸ ਦਈਏ ਲੁੱਕਣ ਮੀਚੀ ਮੂਵੀ ਤਿੰਨ ਮਈ ਨੂੰ ਵਲਰਡ ਵਾਈਡ ਰਿਲੀਜ਼ ਹੋਵੇਗੀ। ਇਸ ਮੂਵੀ ‘ਚ ਮੁੱਖ ਭੂਮਿਕਾ ‘ਚ ਪ੍ਰੀਤ ਹਰਪਾਲ ਤੇ ਅਦਾਕਾਰ ਮੈਂਡੀ ਤੱਖਰ ਨਜ਼ਰ ਆਉਣਗੇ ਤੇ ਇਸ ਮੂਵੀ ‘ਚ ਕਈ ਹੋਰ ਨਾਮੀ ਕਲਾਕਾਰ ਜਿਵੇਂ ਅੰਮ੍ਰਿਤ ਔਲਖ, ਯੋਗਰਾਜ ਸਿੰਘ, ਗੁੱਗੂ ਗਿੱਲ, ਹੋਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ, ਨਿਰਮਲ ਰਿਸ਼ੀ, ਸਰਦਾਰ ਸੋਹੀ ਤੇ ਨਿਸ਼ਾ ਬਾਨੋ ਨਜ਼ਰ ਆਉਣਗੇ। ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ ਮਸ਼ਹੂਰ ਡਾਇਰੈਕਟਰ ਐੱਮ ਹੁੰਦਲ ਨੇ। ਪੰਜਾਬੀ ਮੂਵੀ ‘ਲੁੱਕਣ ਮੀਚੀ’ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਤੇ ਅਵਤਾਰ ਸਿੰਘ ਬਲ ਤੇ ਵਿਕਰਮ ਬਲ ਇਸ ਫਿਲਮ ਦੇ ਨਿਰਮਾਤਾ ਹਨ। ਇਹ ਫਿਲਮ ਬੰਬਲ ਬੀ ਪ੍ਰੋਡਕਸ਼ਨਜ਼ ਤੇ ਫੇਮ ਮਿਊਜ਼ਿਕ ਦੁਆਰਾ ਬਣਾਈ  ਗਈ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network