ਸਕੂਲ ਦੀ ਘੰਟੀ ਵਜ੍ਹਾ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੇ ਹਨ ਪ੍ਰੀਤ ਹਰਪਾਲ,ਵੇਖੋ ਇਹ ਵੀਡੀਓ

Written by  Rajan Sharma   |  June 23rd 2018 11:36 AM  |  Updated: June 23rd 2018 11:36 AM

ਸਕੂਲ ਦੀ ਘੰਟੀ ਵਜ੍ਹਾ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੇ ਹਨ ਪ੍ਰੀਤ ਹਰਪਾਲ,ਵੇਖੋ ਇਹ ਵੀਡੀਓ

ਪ੍ਰੀਤ ਹਰਪਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹ ਗਾਇਕ ਹਨ ਜੋ ਕਿਸੇ ਵੀ ਸ਼ੈਲ਼ੀ ਜਾਂ ਤਸਵੀਰ ਨਾਲ ਬਜੇ ਨਹੀਂ ਹੋਏ ਹਨ| ਇਕ ਤੋਂ ਬਾਅਦ ਇਕ ਸੁਪਰਹਿੱਟ ਗੀਤ ਦੇਣ ਵਾਲੇ ਪ੍ਰੀਤ ਹਰਪਾਲ preet harpal ਸੱਭ ਦੇ ਬੇਹੱਦ ਹਰਮਨ ਪਿਆਰੇ ਗਾਇਕ ਹਨ| ਉਹਨਾਂ ਦੇ ਗੀਤ ਜਿਵੇਂ ਕਿ ਗੋਰੀਏ, ਬਲੈਕ ਸੂਟ punjabi song, ਵਕਤ ਆਦਿ ਕਾਫੀ ਪਸੰਦ ਕੀਤੇ ਜਾਨ ਵਾਲੇ ਗੀਤ ਰਹੇ ਹਨ| ਉਹ ਸਿਰਫ ਮਿਊਜ਼ਿਕ ਇੰਡਸਟਰੀ ਵਿਚ ਹੀ ਨਹੀਂ ,ਬਲਕਿ ਫ਼ਿਲਮ ਇੰਡਸਟਰੀ ਵਿੱਚ ਵੀ ਆਪਣੇ ਟੈਲੇੰਟ ਦਾ ਜਜ਼ਬਾ ਦਿਖਾ ਚੁੱਕੇ ਹਨ | ਉਹਨਾਂ ਦੀਆਂ ਫ਼ਿਲਮਾਂ ਜਿਵੇਂ ਕਿ ‘ਸਿਰਫਿਰੇ’, ‘ਮਾਈ ਸੇਲ੍ਫ਼ ਪੇਂਡੂ’ ਫੈਨਸ ਦੁਆਰਾ ਬਹੁਤ ਪਿਆਰ ਹਾਸਿਲ ਕਰ ਚੁੱਕੀਆਂ ਹਨ|

 

 

 

ਪ੍ਰੀਤ ਹਰਪਾਲ preet harpal ਸੋਸ਼ਲ ਮੀਡਿਆ ਤੇ ਵੀ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ| ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ਼ ਤੇ ਇਕ ਪੋਸਟ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਆਪਣੇ ਸਕੂਲ ਵਿੱਚ ਪੁਹੰਚੇ ਹੋਏ ਹਨ| ਉਹ ਬਹਿਰਾਮਪੁਰ ਦੇ ਡੀ ਏ ਵੀ ਸਕੂਲ ਵਿੱਚ ਪੜੇ ਹਨ| ਅਤੇ ਵੀਡੀਓ ਵਿੱਚ ਉਹ ਸਕੂਲ ਦੀ ਛੁੱਟੀ ਵਾਲੀ ਘੰਟੀ ਵਜ੍ਹਾ ਰਹੇ ਹਨ| ਉਹਨਾਂ ਦੱਸਿਆ ਕਿ ਇਹ ਘੰਟੀ ਉਹਨਾਂ ਦੀ ਬਹੁਤ ਪੁਰਾਣੀ ਸਾਥਣ ਰਹੀ ਹੈ| ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਕਿ ਉਹ ਕਾਫੀ ਲੰਬੇ ਸਮੇਂ ਬਾਅਦ ਹੀ ਸਕੂਲ ਗਏ ਓਥੇ ਸੱਭ ਕੁਝ ਉਸ ਤਰਾਂ ਹੀ ਸੀ ਜਿਸ ਤਰਾਂ ਪਹਿਲਾਂ ਸੀ ਬਸ ਉਹ ਵਾਲਾ ਦਿਨ ਨਹੀਂ ਸੀ|

https://www.instagram.com/p/BkXHAKOAexG/?hl=en

ਉਹਨਾਂ ਦਾ ਹਾਲ ਹੀ ਵਿੱਚ ਨਵਾਂ ਅਰਬਨ ਪਾਰਟੀ ਟਰੈਕ ‘ਕੁਈਨ ਬਣਜਾ’punjabi song ਰਿਲੀਜ਼ ਹੋਇਆ ਸੀ| ਇਸ ਗੀਤ ਨੂੰ ਪ੍ਰੀਤ ਹਰਪਾਲ preet harpal ਦੇ ਨਾਲ ਹੈਰੀ ਆਨੰਦ ਨੇ ਵੀ ਗਾਇਆ ਹੈ| ਗੀਤ ਦੇ ਬੋਲ ਤੇ ਸੰਗੀਤ ਵੀ ਹੈਰੀ ਆਨੰਦ ਨੇ ਹੀ ਲਿਖੇ ਹਨ| ਟੀ-ਸੀਰੀਜ਼ ਆਪਣਾ ਪੰਜਾਬ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਖਬਰ ਲਿਖੇ ਜਾਣ ਤਕ 3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ| ‘ਕੁਈਨ ਬਣਜਾ’ ਇਕ ਪਾਰਟੀ ਟਰੈਕ ਹੈ ਤੇ ਇਸ ਦੀ ਵੀਡੀਓ ‘ਚ ਵੀ ਪਾਰਟੀ ਦਾ ਮਾਹੌਲ ਦੇਖਿਆ ਜਾ ਸਕਦਾ ਹੈ। ਗੀਤ ਦੀ ਵੀਡੀਓ ਕਾਫੀ ਖੂਬਸੂਰਤ ਹੈ, ਜਿਸ ਨੂੰ ਟੀਮ ਡੀ. ਜੀ. ਵਲੋਂ ਬਣਾਇਆ ਗਿਆ ਹੈ।

preet harpal


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network